ਸਵੱਦੀ ਕਲਾਂ ਦਾ ਨੌਜਵਾਨ ਕਰਨਵੀਰ ਸਿੰਘ ਕੈਨੇਡਾ ਪੁਲਸ ਵਿੱਚ ਹੋਇਆ ਭਰਤੀ, ਪਿੰਡ ਵਾਸੀ ਪਰਿਵਾਰ ਨੂੰ ਵਧਾਈਆਂ ਦੇਣ ਲੱਗੇ

ਮੁੱਲਾਂਪੁਰ ਦਾਖਾ, 28 ਦਸੰਬਰ (ਸਤਵਿੰਦਰ ਸਿੰਘ ਗਿੱਲ) : ਜਿਲ੍ਹੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਨਾਮਵਰ ਪਿੰਡ ਸਵੱਦੀ ਕਲਾਂ ਦੇ ਸਵ:ਸਤਪਾਲ ਸਿੰਘ ਤੇ ਪੋਤੇ ਅਤੇ ਸਵ:ਤੇਜਿੰਦਰ ਸਿੰਘ ਉਰਫ ਜਿੰਦਰਪਲ ਦੇ ਸਪੁੱਤਰ ਕਰਨਵੀਰ ਸਿੰਘ (24) ਨੂੰ ਪਿਛਲੇ ਦਿਨੀਂ ਕੈਨੇਡਾ ਪੁਲਸ ਨੇ ਭਰਤੀ ਕਰ ਲਿਆ। ਬੇਸ਼ਕ ਕਰਨਵੀਰ ਸਿੰਘ ਅੱਜ ਤੋ ਕਰੀਬ 5 ਸਾਲ ਪਹਿਲਾਂ ਆਈਲੈਟਸ ਕਰਕੇ ਉਚੇਰੀ ਵਿੱਦਿਆ ਹਾਸਲ ਕਰਨ ਵਾਸਤੇ ਕੈਨੇਡਾ ਦੇ ਸ਼ਹਿਰ ਐਬਸਫੋਰਡ ਗਿਆ ਸੀ। ਸੈਕਰਟ ਹਾਰਟ ਕੌਨਵੈਂਟ ਸਕੂਲ ਜਗਰਾਓ (ਅਲੀਗੜ) ਚ 10+2 ਪੜਨ ਵਾਲੇ ਕਰਨਵੀਰ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਸਵੱਦੀ ਕਲਾਂ ਨੇ ਪਹਿਲਾਂ ਕੈਨੇਡਾ ਪੁੱਜ ਕੇ ਆਪਣੀ ਪੜਾਈ ਪੂਰੀ ਕੀਤੀ ਉਪਰੰਤ ਮਹਿਨਤ ਕਰਦਿਆ ਪਿਛਲੇ ਦਿਨੀਂ ਕੈਨੇਡਾ ਦੀ ਰਾਇਲ ਕੈਨੇਡੀਅਨ ਮੋਂਟਿਡ ਪੁਲੀਸ (ਆਰ,ਸੀ, ਐਮ, ਪੀ)ਵਿੱਚ ਭਰਤੀ ਹੋ ਗਿਆ। ਇਸ ਨੌਜਵਾਨ ਦੀ ਦਾਦੀ ਦਲਜੀਤ ਕੌਰ ਤੇ ਇਸਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਕਰਨਵੀਰ ਸਿੰਘ ਨੇ ਪੁਲਸ ਦੀ ਤਕਰੀਬਨ 3 ਮਹੀਨੇ ਦੀ ਟ੍ਰੇਨਿੰਗ ਕੀਤੀ ਅਤੇ ਹੁਣ ਉਹ 2 ਜਨਵਰੀ 2024 ਨੂੰ ਪੁਲਸ ਦੀ ਵਰਦੀ ਪਾ ਕੇ ਆਪਣੀ ਨੌਕਰੀ ਤੇ ਜਾਵੇਗਾ। ਜਦੋ ਇਸ ਨੌਜਵਾਨ ਦੀ ਇਸ ਪ੍ਰਾਪਤੀ ਬਾਰੇ ਉਸਦੇ ਜੱਦੀ ਪਿੰਡ ਸਵੱਦੀ ਕਲਾਂ ਪਤਾ ਲੱਗਾ ਤਾਂ ਪਿੰਡ ਵਾਸੀਆਂ ਵਿੱਚਂ ਖੁਸ਼ੀ ਦਾ ਮਾਹੌਲ ਸੀ। ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਸਮੇਂਤ ਵੱਖ ਵੱਖ ਧਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕਰਨਵੀਰ ਸਿੰਘ ਦੇ  ਸਮੁੱਚੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ।