ਕੰਗਣਾ ਦਾ ਖੇਤੀ ਕਾਨੂੰਨ ਲਾਗੂ ਕਰਨ ਬਾਰੇ ਦਿੱਤਾ ਬਿਆਨ ਪਾਰਟੀ ਲਈ ਨੁਕਸਾਨਦੇਹ, ਕਿਸਾਨਾਂ ਤੋਂ ਮੁਆਫੀ ਮੰਗ ਕੇ ਵਾਪਸ ਲਏ ਸਨ ਕਾਨੂੰਨ : ਗਰੇਵਾਲ

ਖੰਨਾ, 25 ਸਤੰਬਰ 2024 : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸੰਸਦ ਕੰਗਣਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਨੂੰ ਅੱਛੇ ਕਹਿ ਕੇ  ਲਾਗੂ ਕਰਨ ਦੇ ਦਿੱਤੇ ਬਿਆਨ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਅਸੀ ਉਸਨੂੰ ਬੇਨਤੀ ਕਰਦੇ ਹਾਂ ਉਹ ਇਹ ਗੱਲ ਨਾ ਕਰੇ ਤੇ ਪੰਜਾਬ, ਸਿੱਖਾ ਤੇ ਕਿਸਾਨਾਂ ਬਾਰੇ ਸੋਚ ਤੇ ਬਚ ਕੇ ਬੋਲੇ ਕਿਉਂਕਿ ਪੰਜਾਬ ਬਰੂਦ ਦੇ ਢੇਰ ਤੇ ਹੈ । ਉਹਨਾਂ ਕਿਹਾ ਕਿ ਪੰਜਾਬ ਪਹਿਲਾ ਬਹੁਤ ਸੰਤਾਪ ਭੋਗ ਚੁੱਕਾ ਹੈ ਤੇ ਅਜਿਹੇ ਬਿਆਨ ਦੇਣ ਤੋ ਗੁਰੇਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਾਪਸ ਲਏ ਹਨ ਕਿਉਂਕਿ ਅਸੀ ਇਸ ਸਬੰਧੀ ਕਿਸਾਨਾਂ ਨੂੰ ਸਮਝਾ  ਨਹੀ ਸਕੇ ਤੇ ਕਾਨੂੰਨ ਮੁਆਫੀ ਮੰਗ ਕੇ ਵਾਪਸ ਲਏ ਹਨ। ਉਹਨਾਂ ਕਿਹਾ ਕਿ ਹਰਿਆਣਾ ਚ ਵਿਧਾਨ ਸਭਾ ਚੋਣਾਂ ਦਾ ਪਰਚਾਰ ਜੋਰਾ ਤੇ ਹੈ ਅਤੇ  ਕਿਸਾਨਾਂ ਪ੍ਰਤੀ ਅਜਿਹੇ ਬਿਆਨ ਪਾਰਟੀ ਲਈ ਨੁਕਸਾਨਦੇਹ ਹਨ। ਉਹਨਾਂ ਕਿਹਾ ਕਿ ਕੰਗਣਾ ਰਣੌਤ ਨੂੰ  ਪਾਰਟੀ ਦਾ ਫਾਇਦਾ ਕਰਨਾ ਚਾਹੀਦਾ ਹੈ ਕਿਉਕਿ ਪਾਰਟੀ ਮਾ  ਹੁੰਦੀ ਹੈ। ਉਹਨਾਂ ਕਿਹਾ ਕਿ ਕੰਗਣਾ ਆਪਣੇ ਸੂਬੇ ਹਿਮਾਚਲ ਬਾਰੇ ਗੱਲ ਕਰੇ ਤੇ ਦੇਸ ਬਾਰੇ ਗੱਲ ਕਰੇ ਕਿਉਂਕਿ ਅਜਿਹੇ ਬਿਆਨ ਨਾਲ ਗੰਭੀਰ ਸਮੱਸਿਆ ਖੜੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਈ ਗੱਲ ਨਹੀ ਕਿਉਂਕਿ ਭਾਜਪਾ ਕਿਸਾਨ ਹਿਤੈਸ਼ੀ ਪਾਰਟੀ ਹੈ ਤੇ ਕਿਸਾਨਾਂ ਦੀ ਭਲਾਈ  ਲਈ ਕੰਮ ਕਰ ਰਹੀ ਹੈ।  ਉਹਨਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਕਰੋੜਾ ਰੁਪਏ ਕਿਸਾਨਾਂ ਦੇ ਖਾਤਿਆਂ ਚ ਪਾ ਰਹੀ ਹੈ ਤੇ ਸਰਕਾਰ ਚਾਹੁੰਦੀ ਹੈ  ਕਿ ਦੇਸ ਦਾ ਕਿਸਾਨ ਖੁਸਹਾਲ ਰਹੇ ਤੇ ਹਮੇਸ਼ਾ ਤਰੱਕੀ ਵੱਲ ਵਧੇ।