ਬਨੂੜ 'ਚ ਸੱਪ ਦੇ ਡੰਗਣ ਕਾਰਨ ਕਬੱਡੀ ਖਿਡਾਰੀ ਦੀ ਮੌਤ 

ਬਨੂੜ, 20 ਅਗਸਤ 2024 : ਬਨੂੜ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਜਗਦੀਪ ਸਿੰਘ ਮੀਨੂੰ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਖੇਤਾਂ ਵਿੱਚੋਂ ਚਾਰਾ ਲੈਣ ਗਏ ਜਗਦੀਪ ਨੂੰ ਸੱਪ ਨੇ ਡੰਗ ਲਿਆ। ਘਟਨਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਗਦੀਪ ਮੀਨੂੰ ਦੀ ਉਮਰ ਕਰੀਬ 30 ਸਾਲ ਸੀ। ਕੁਝ ਦਿਨ ਪਹਿਲਾਂ ਉਹ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਕੱਟਣ ਗਿਆ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੰਗ ਲਿਆ। ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।ਜਗਦੀਪ ਦਾ ਕੁਝ ਦਿਨਾਂ ਤੋਂ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਪਰ ਹਾਲਤ ਨਹੀਂ ਸੁਧਰੀ। ਦੇਰ ਰਾਤ ਜਗਦੀਪ ਦੀ ਮੌਤ ਹੋ ਗਈ। ਜਿੱਥੇ ਇੱਕ ਪਰਿਵਾਰ ਨੇ ਆਪਣਾ ਪੁੱਤਰ ਗਵਾਇਆ ਹੈ, ਉੱਥੇ ਹੀ ਪੰਜਾਬ ਨੇ ਇੱਕ ਚੰਗਾ ਕਬੱਡੀ ਖਿਡਾਰੀ ਵੀ ਗੁਆ ਦਿੱਤਾ ਹੈ। ਜਗਦੀਪ ਦੀ ਮੌਤ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।