ਪੱਤਰਕਾਰ ਤੇ ਐਡਵੋਕੇਟ ਤਰੁਣ ਮਲਹੋਤਰਾ ਨੂੰ ਸਦਮਾ ਮਾਤਾ ਦਾ ਦਿਹਾਂਤ

ਜਗਰਾਓਂ 18 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ ): ਪੱਤਰਕਾਰ ਅਤੁਲ ਮਲਹੋਤਰਾ ਅਤੇ ਐਡਵੋਕੇਟ ਤਰੁਣ ਮਲਹੋਤਰਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਰਾਜਰਾਣੀ (75) ਆਪਣੇ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ। ਮਾਤਾ ਰਾਜ ਰਾਣੀ ਨੇ ਸਵੇਰੇ ਤਿੰਨ ਵਜੇ ਦੇ ਲਗਭਗ ਆਖਰੀ ਸੁਆਸ ਲਿਤੀ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਮਾਤਾ ਰਾਜ ਰਾਣੀ ਦਾ ਅੰਤਮ ਸੰਸਕਾਰ ਸਥਾਨਕ ਡੱਲਾ ਰੋਡ ਵਾਲੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੇ ਕਈ ਪਤਵੰਤੇ ਸੱਜਣਾ, ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਸਮਾਜ ਸੇਵੀਆਂ ਤੋਂ ਇਲਾਵਾ ਰਾਜਨੀਤਕ ਸਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰੈੱਸ ਕਲੱਬ ਜਗਰਾਓ ਵੱਲੋਂ ਵੀ ਪੱਤਰਕਾਰ ਅਤੁਲ ਮਲਹੋਤਰਾ  ਤੇ ਐਡਵੋਕੇਟ ਤਰੁਣ ਮਲਹੋਤਰਾ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਮੂਲੀਅਤ ਕਰਕੇ ਮਾਤਾ ਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕੀਤਾ ਗਿਆ।