ਜਿ਼ਲ੍ਹਾ ਪ੍ਰਸ਼ਾਸਨ, ਬੀਐਸਐਫ ਤੇ ਪਿੰਡ ਦੇ ਲੋਕਾਂ ਦਾ ਸਾਂਝਾ ਆਪ੍ਰੇਸ਼ਨ

  • ਕੰਡਿਆਲੀ ਤਾਰ ਦੇ ਨਾਲ ਬਣਾ ਲਿਆ 2200 ਮੀਟਰ ਲੰਬਾ ਬੰਨ੍ਹ
  • 3000 ਏਕੜ ਤੋਂ ਵੱਧ ਫਸਲ ਬਚਾਈ, ਪਾਣੀ ਦਾ ਹੋਰ ਖੇਤਰਾਂ ਤੱਕ ਪਸਾਰ ਰੋਕਿਆ

ਫਾਜਿ਼ਲਕਾ, 20 ਅਗਸਤ : ਫਾਜਿ਼ਲਕਾ ਜਿ਼ਲ੍ਹੇ ਵਿਚ ਹੜ੍ਹ ਰੋਕੂ ਕਾਰਜਾਂ ਵਿਚ ਪ੍ਰਸ਼ਾਸਨ ਅਤੇ ਜਨ ਭਾਗੀਦਾਰੀ ਦੀ ਵੱਡੀ ਮਿਸ਼ਾਲ ਵੇਖਣ ਨੂੰ ਮਿਲੀ ਹੈ। ਇੱਥੇ ਜਿ਼ਲ੍ਹਾ ਪ੍ਰਸ਼ਾਸਨ ਨਾਲ ਮਿਲੇ ਕੇ ਬੀਐਸਐਫ ਦੀ ਦੇਖਰੇਖ ਵਿਚ ਲੋਕਾਂ ਨੇ ਭਾਰਤ ਪਾਕਿ ਸਰਹੱਦ ਤੇ ਕੰਡਿਆਲੀ ਤਾਰ ਦੇ ਬਿੱਲਕੁਲ ਨਾਲ 2200 ਮੀਟਰ ਲੰਬਾ ਸੁਰੱਖਿਆ ਬੰਨ ਬਣਾ ਕੇ 3000 ਏਕੜ ਤੋਂ ਵੱਧ ਫਸਲ ਨੂੰ ਬਚਾਇਆ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਇਸ ਬੰਨ੍ਹ ਦਾ ਨੀਰਿਖਣ ਕੀਤਾ ਅਤੇ ਇਸ ਕੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਲੋਕਾਂ ਦੀ ਹੌਂਸਲਾ ਅਫ਼ਜਾਈ ਕੀਤੀ। ਫਾਜਿ਼ਲਕਾ ਜਿ਼ਲ੍ਹੇ ਵਿਚ ਜ਼ੋ ਸਤਲੁਜ਼ ਦੀ ਕਰੀਕ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਆਉਂਦੀ ਹੈ ਉਹ ਪਿੰਡ ਨਵਾਂ ਮੌਜਮ ਨੇੜੇ ਇਕ ਵਾਰ ਪਾਕਿਸਤਾਨ ਵਾਲੇ ਪਾਸੇ ਜਾ ਕੇ ਮੁੜ ਮੁਹਾਰ ਜਮਸੇਰ ਕੋਲ ਭਾਰਤ ਵਿਚ ਆਕੇ ਅੰਤਮ ਤੌਰ ਤੇ ਪਾਕਿਸਤਾਨ ਨੂੰ ਚਲੀ ਜਾਂਦੀ ਹੈ। ਪਿੰਡ ਦੋਨਾਂ ਸਿਕੰਦਰੀ ਕੋਲੋਂ ਇਹ ਕਰੀਕ ਪਾਕਿਸਤਾਨ ਵਾਲੇ ਪਾਸੇ ਹੈ ਪਰ ਇਸਦਾ ਪਾਣੀ ਭਾਰਤ ਵਾਲੇ ਪਾਸੇ ਨੂੰ ਮਾਰ ਕਰਦਾ ਹੈ। ਇਸੇ ਖੇਤਰ ਵਿਚ ਇਹ 2.2 ਕਿਲੋਮੀਟਰ ਲੰਬਾ ਬੰਨ ਕੰਡਿਆਲੀ ਤਾਰ ਦੇ ਨਾਲ ਬਣਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਲੋਕਾਂ ਦੀ ਪ੍ਰਸ਼ਾਸਨ ਅਤੇ ਬੀਐਸਐਫ ਨਾਲ ਸਾਂਝ ਦਾ ਹੀ ਨਤੀਜਾ ਹੈ। ਪ੍ਰਸ਼ਾਸਨ ਵੱਲੋਂ ਇੰਨ੍ਹਾਂ ਨੂੰ ਜ਼ੇਸੀਬੀ ਤੇ ਡੀਜਲ ਮੁਹਈਆ ਕਰਵਾਇਆ ਜਾ ਰਿਹਾ ਹੈ ਜਦ ਕਿ ਪਿੰਡ ਦੇ ਲੋਕਾਂ ਨੇ ਟਰੈਕਟਰ ਟਰਾਲੀਆਂ ਲਗਾ ਕੇ ਇਸ ਬੰਨ ਨੂੰ ਬਣਾਇਆ ਹੈ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪਿੱਛਲੇ ਦਿਨੀ ਆਏ ਹੜ੍ਹ ਤੋਂ ਸਬਕ ਲੈ ਕੇ ਇਸ ਬੰਨ੍ਹ ਦੇ ਦੁਸਰੇ ਪਾਸੇ 5 ਤੋਂ 6 ਫੁੱਟ ਪਾਣੀ ਵਹਿ ਰਿਹਾ ਹੈ। ਜ਼ੇਕਰ ਇਹ ਬੰਨ੍ਹਾਂ ਨਾ ਬਣਦਾ ਤਾਂ ਇਸ ਪਾਣੀ ਨੇ ਪਿੰਡ ਨਵਾਂ ਮੌਜਮ ਦੇ ਵਿਚ ਤਬਾਹ ਮਚਾਉਣੀ ਸੀ ਪਰ ਪ੍ਰਸ਼ਾਸਨ ਦੀ ਅਗੇਤੀ ਵਿਉਂਦੀਬੰਦੀ ਨਾਲ ਇਹ ਆਫਤ ਟਲ ਗਈ ਹੈ। ਪਿੰਡ ਵਾਸੀ ਬੂਟਾ ਸਿੰਘ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਸਾਂਝੇ ਯਤਨਾਂ ਨਾਲ ਉਨ੍ਹਾਂ ਦੀਆਂ ਫਸਲਾਂ ਬਚ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀ ਬੀਐਸਐਫ ਨਾਲ ਤਾਲਮੇਲ ਕਰਦਿਆਂ ਰਾਤ ਨੂੰ ਵੀ ਇਸ ਬੰਨ ਦੀ ਰਾਖੀ ਕਰ ਰਹੇ ਹਨ।