ਕੌਮੀ ਇਨਸਾਫ਼ ਮੋਰਚੇ 'ਚ ਸ਼ਾਮਲ ਹੋਣ ਲਈ ਜਲਾਲਦੀਵਾਲ ਤੋਂ ਜੱਥਾ ਰਵਾਨਾ 

ਰਾਏਕੋਟ, 10 ਫਰਵਰੀ (ਚਮਕੌਰ ਸਿੰਘ ਦਿਓਲ) : ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ 'ਚ ਅੱਜ ਪਿੰਡ ਜਲਾਲਦੀਵਾਲ ਤੋਂ ਕੇਵਲ ਸਿੰਘ ਪੂਨੀਆ ਦੀ ਅਗਵਾਈ ਹੇਠ ਸੰਗਤਾਂ ਦਾ ਇਕ ਜਥਾ ਰਵਾਨਾ ਹੋਇਆ। ਇਸ ਮੌਕੇ ਗੱਲ ਕਰਦਿਆਂ ਕੇਵਲ ਸਿੰਘ ਪੂਨੀਆ, ਪਸੌਰਾ ਸਿੰਘ ਨੇ ਕਿਹਾ ਕਿ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਮੌਕੇ ਦੀਆਂ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਨੂੰ ਜਾਣ-ਬੁੱਝ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ, ਜਦਕਿ ਇਸ ਦੇਸ਼ ਵਿੱਚ ਬਲਾਤਕਾਰ ਵਰਗੇ ਸੰਗੀਨ ਜੁਰਮਾਂ ਚ ਸਜਾ ਤੁਗਤ ਰਹੇ ਲੋਕਾਂ ਨੂੰ ਪੈਰੋਲ ‘ਤੇ ਭੇਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਮੋਰਚਾ ਚੱਲ ਰਿਹਾ ਹੈ ਉਸ ਵਿੱਚ ਹਰ ਇੱਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਕੇਵਲ ਸਿੰਘ ਪੂਨੀਆਂ, ਪਸੋਰਾ ਸਿੰਘ, ਮੱਘਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ ਮੋੜ, ਮਨਮੋਹਣ ਸਿੰਘ ਵਿੱਕੀ, ਰਾਜਵਿੰਦਰ ਰਾਜੂ,ਜਗਸੀਰ ਮੱਲ੍ਹੀ, ਹੈਪੀ, ਰਵਿੰਦਰ ਸਿੰਘ, ਨੇਕ ਸਿੰਘ, ਬਲਦੇਵ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਆਦਿ ਹਾਜ਼ਰ ਸਨ।