ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਸਿੱਧਵਾਂ ਬੇਟ ਦੇ ਪ੍ਰਧਾਨ ਬਣੇ ਜਸਵੰਤ ਸਿੰਘ ਪੁੜੈਣ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਜਿਲ੍ਹੇ ਲੁਧਿਆਣੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਬਲਾਕ ਸਿੱਧਵਾਂ ਬੇਟ ਦੇ ਪੰਚਾਂ ਸਰਪੰਚਾਂ ਨੇ ਅੱਜ ਜਸਵੰਤ ਸਿੰਘ ਪੁੜੈਣ ਮੈਂਬਰ ਐਸ ਜੀ ਪੀ ਸੀ ਨੂੰ ਸਰਬਸੰਮਤੀ ਨਾਲ ਬਲਾਕ ਸਿੱਧਵਾਂ ਬੇਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਫਤਰ ਸਿੱਧਵਾਂ ਬੇਟ ਚ ਅੱਜ ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਨੇ ਪੁੱਜ ਕੇ ਵੱਡੀ ਗਿਣਤੀ ਪੰਚਾਂ ਸਰਪੰਚਾਂ ਦੀ ਹਾਜਰੀ ਵਿੱਚ ਜਸਵੰਤ ਸਿੰਘ ਪੁੜੈਣ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ। ਇਸ ਮੌਕੇ ਬਲਾਕ ਸਿੱਧਵਾਂ ਬੇਟ ਦੇ ਵੱਡੀ ਗਿਣਤੀ ਸਰਪੰਚਾਂ ਨੇ ਹੱਥ ਖੜ੍ਹੇ ਕਰਕੇ ਇਸ ਨਿਯੁਕਤੀ ਨੂੰ ਪਰਵਾਨਗੀ ਦੇ ਦਿੱਤੀ ਉਪਰੰਤ ਜਸਵੰਤ ਸਿੰਘ ਪੁੜੈਣ ਦਾ ਸਨਮਾਨ ਕੀਤਾ।ਯਾਦ ਰਹੇ ਕਿ ਜਸਵੰਤ ਸਿੰਘ ਪੁੜੈਣ ਜਿੱਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਉਥੇ ਇਹ ਆਗੂ ਵੱਖ ਵੱਖ ਅਹੁਦਿਆਂ ਤੇ ਰਿਹਾ ਹੈ ਜਿਸ ਆਗੂ ਦਾ ਇਲਾਕੇ ਭਰ ਵਿੱਚ ਬੇਹੱਦ ਸਤਿਕਾਰ ਹੈ ਅਤੇ ਇਸ ਆਗੂ ਨੇ ਬਰਗਾੜੀ ਕਾਂਡ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਵਿੱਚ ਹਾ ਦਾ ਨਾਹਰਾ ਮਾਰਿਆ ਸੀ।ਅੱਜ ਇਸ ਆਗੂ ਦੀ ਨਿਯੁਕਤੀ ਦੇ ਨਾਲ ਸਰਪੰਚ ਗੁਰਪ੍ਰੀਤ ਕੌਰ ਮੁੰਡਿਆਣੀ ਨੂੰ ਬਲਾਕ ਦੀ ਮੀਤ ਪ੍ਰਧਾਨ,ਜੰਗੀਰ ਸਿੰਘ ਵਲੀਪੁਰ ਖੁਰਦ ਨੂੰ ਖਜਾਨਚੀ ,ਪਰਮਿੰਦਰ ਸਿੰਘ ਮਾਜਰੀ ਨੂੰ ਪ੍ਰੈਸ ਸਕੱਤਰ ਅਤੇ ਪਰਮਜੀਤ ਸਿੰਘ ਪੱਪੀ ਸਿੱਧਵਾਂ ਬੇਟ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁੜੈਣ ਨੇ ਕਿਹਾ ਕਿ ਉਹ ਹਮੇਸ਼ਾਂ ਇਹਨਾ ਪੰਚਾਂ ਸਰਪੰਚਾਂ ਦੀਆਂ ਉਮੀਦਾਂ ਤੇ ਹਮੇਸ਼ਾ ਖਰੇ ਉਤਰਨਗੇ। ਇਸ ਮੌਕੇ ਸਰਪੰਚ ਪਰਦੀਪ ਸਿੰਘ ਭਰੋਵਾਲ ਕਲਾਂ,ਸਰਪੰਚ ਪਰਮਿੰਦਰ ਸਿੰਘ ਮਾਜਰੀ,ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ,ਸਰਪੰਚ ਹਰਭਜਨ ਸਿੰਘ ਬਾਸੀਆਂ ਬੇਟ,ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਸਰਪੰਚ ਦਲਜੀਤ ਸਿੰਘ ਸਵੱਦੀ ਪੱਛਮੀ,ਸਰਪੰਚ ਸੁਖਜਿੰਦਰ ਸਿੰਘ ਗੋਰਸੀਆਂ ਮੱਖਣ,ਸਰਪੰਚ ਬਲਵੰਤ ਸਿੰਘ ਰਾਣਕੇ,ਸਰਪੰਚ ਤਰਸੇਮ ਸਿੰਘ ਤਲਵੰਡੀ ਨੌ ਆਬਾਦ,ਸਰਪੰਚ ਪਰਮਜੀਤ ਸਿੰਘ ਪੱਪੀ ਸਿੱਧਵਾਂ ਬੇਟ,ਸਰਪੰਚ ਕਮਲ ਗਰੇਵਾਲ,ਸਰਪੰਚ ਸਾਈਂ ਦਾਸ ਸਦਰਪੁਰਾ,ਸਰਪੰਚ ਗੁਰਚਰਨ ਸਿੰਘ ਅੱਕੁਵਾਲ,ਸਰਪੰਚ ਗੁਰਚਰਨ ਸਿੰਘ ਤਲਵਾੜਾ,ਸਰਪੰਚ ਭਗਵੰਤ ਸਿੰਘ ਹੈਪੀ ਭਮਾਲ,ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ,ਸਰਪੰਚ ਗੁਰਮੀਤ ਸਿੰਘ ਲੀਹਾਂ,ਸਰਪੰਚ ਗੁਰਚਰਨ ਸਿੰਘ ਗੋਰਾਹੂਰ,ਸਰਪੰਚ ਅਜਵਿੰਦਰ ਸਿੰਘ ਚੱਕ ਕਲਾਂ,ਸਰਪੰਚ ਜਸਵੰਤ ਸਿੰਘ ਭੱਟੀਆਂ,ਪੰਚ ਜਗਦੀਪ ਸਿੰਘ ਗਿੱਲ ਸਵੱਦੀ ਕਲਾਂ ਅਤੇ ਸਰਪੰਚ ਅਲਵੇਲ ਸਿੰਘ ਘਮਮੇਵਾਲ ਆਦਿ ਹਾਜਰ।