ਜਲੰਧਰ ਚੋਣ ਵਾਸਤੇ ਵਿਧਾਇਕ ਪ੍ਰਗਟ ਸਿੰਘ,ਕੁਲਜੀਤ ਨਾਗਰਾ, ਮੁੱਲਾਂਪੁਰ ਤੇ ਦਲਜੀਤ ਸਿੰਘ ਜਾਂਗਪੁਰ ਪ੍ਰਚਾਰ ਚ ਡਟੇ

  • ਜਲੰਧਰ ਲੋਕ ਸਭਾ ਜ਼ਿਮਨੀ ਚੋਣ ਚ ਕਾਂਗਰਸ ਦੀ ਜਿੱਤ ਯਕੀਨੀ : ਜਾਂਗਪੁਰ

ਮੁੱਲਾਂਪੁਰ ਦਾਖਾ, 28 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਲੋਕ ਸਭਾ ਹਲਕਾ ਜਲੰਧਰ ਤੋ ਕਾਂਗਰਸੀ ਉਮੀਦਵਾਰ ਬੀਬੀ ਕਰਮਜੀਤ ਸਿੰਘ ਚੌਧਰੀ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ ਅਤੇ ਆਪਣੇ ਵਿਰੋਧੀ ਆਪ ਉਮੀਦਵਾਰ ਅਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਤੋ ਵਿਧਾਇਕ ਪ੍ਰਗਟ ਸਿੰਘ ਤੇ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਤੇ ਮੇਜਰ ਸਿੰਘ ਮੁੱਲਾਂਪੁਰ ਅਤੇ ਦਲਜੀਤ ਸਿੰਘ ਜਾਂਗਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਹਲਕਾ ਦਾਖਾ ਦੇ ਬਲਾਕ ਮੁੱਲਾਂਪੁਰ ਦਾਖਾ ਦੇ ਜਨਰਲ ਸਕੱਤਰ ਦਲਜੀਤ ਸਿੰਘ ਜਾਂਗਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ਕ ਇਹ ਵੋਟ ਲੋਕ ਸਭਾ ਵਾਸਤੇ ਪੋਲ ਹੋਵੇਗੀ ਪਰ ਇਹ ਚੋਣ ਪੰਜਾਬ ਦੀ ਸਰਕਾਰ ਦੀਆਂ ਅੱਖਾਂ ਖੋਲ ਦੇਵੇਗੀ ਕਿਉਕਿ ਇਸ ਚੋਣ ਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਣੇ ਸਾਰੇ ਉਮੀਦਵਾਰਾਂ ਦੀ ਹਾਰ ਹੋਵੇਗੀ ਅਤੇ ਬੀਬੀ ਕਰਮਜੀਤ ਸਿੰਘ ਚੌਧਰੀ ਦੀ ਜਿੱਤ ਹੋਵੇਗੀ। ਇਸ ਮੌਕੇ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਹੁਤ ਜਿਆਦਾ ਪਛਤਾਅ ਰਹੇ ਹਨ ਕਿ ਉਹਨਾਂ ਨੇ ਝਾੜੂ ਦਾ ਬਟਨ ਕਿਉ ਦਬਿਆ। ਜਨਰਲ ਸਕੱਤਰ ਬਲਾਕ ਮੁੱਲਾਂਪੁਰ ਦਾਖਾ ਦਲਜੀਤ ਸਿੰਘ ਨੇ ਕਿਹਾ ਕਿ ਉਹ ਕੈਪਟਨ ਸੰਦੀਪ ਸਿੰਘ ਸੰਧੂ ਦੀ ਟੀਮ ਦੇ ਮੈਂਬਰ ਹਨ ਅਤੇ ਉਹ ਇਸ ਚੋਣ ਵਿੱਚ ਹੀ ਨਹੀਂ ਬਲਕਿ ਆਉਣ ਵਾਲੀ ਹਰ ਚੋਣ ਚ ਕਾਂਗਰਸ ਪਾਰਟੀ ਦੇ ਹੱਕ ਚ ਪ੍ਰਚਾਰ ਕਰਨਗੇ। ਯਾਦ ਰਹੇ ਕਿ ਜਨਰਲ ਸਕੱਤਰ ਦਲਜੀਤ ਸਿੰਘ ਜਾਂਗਪੁਰ ਨੇ ਲੋਕ ਸਭਾ ਹਲਕਾ ਜਲੰਧਰ ਦੇ ਵੱਖ ਵੱਖ ਇਲਾਕਿਆਂ ਚ ਪੁੱਜ ਕੇ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਦੇ ਹੱਕ ਚ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਨਾਲ ਵਿਧਾਨ ਸਭਾ ਹਲਕਾ ਦਾਖਾ ਤੋ ਵੱਡੀ ਗਿਣਤੀ ਨੌਜਵਾਨ ਵੀ ਦਿਖਾਈ ਦਿੱਤੇ।