ਸ੍ਰੀ ਬਾਲਾਜੀ ਧਾਮ ਰਾਏਕੋਟ ਵਿਖੇ ਜਾਗਰਣ ਕਰਵਾਇਆ ਗਿਆ।

ਰਾਏਕੋਟ (ਜੱਗਾ) : ਬੀਤੀ ਰਾਤ ਬਾਲਾਜੀ ਪਰਿਵਾਰ ਵੱਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ਼ਿਵ ਮੰਦਰ ਬਗੀਚੀ ਰਾਏਕੋੋਟ ’ਚ ਸਥਿਤ ਸ੍ਰੀ ਬਾਲਾ ਜੀ ਧਾਮ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਅਭੀ ਗੋਇਲ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਾਲਾਜੀ ਪਰਿਵਾਰ ਦੇ ਸ਼ਾਮ ਲਾਲ ਗੋਇਲ, ਵਿਨੋਦ ਜੈਨ (ਪੁਜਾਰੀ ਫੀਡ ਵਾਲੇ), ਮੰਦਰ ਕਮੇਟੀ ਪ੍ਰਧਾਨ ਤਰਲੋਕ ਜੁਨੇਜਾ, ਸਤੀਸ਼ ਪਰੁਥੀ ਨੇ ਕਿਹਾ ਕਿ ਹਰ ਮੰਗਲਵਾਰ ਨੂੰ ਬਾਲਾਜੀ ਪਰਿਵਾਰ ਵੱਲੋਂ ਵਿਸ਼ਾਲ ਜਾਗਰਣ ਕਰਵਾਇਆ ਜਾਂਦਾ ਹੈ। ਜਿਸ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ’ਚ ਸਮੂਲੀਅਤ ਕੀਤੀ ਜਾਂਦੀ ਹੈ ਅਤੇ ਸ੍ਰੀ ਬਾਲਾ ਜੀ ਧਾਮ ਵਿਖੇ ਨਤਮਸਤਕ ਹੋ ਕੇ ਭਗਵਾਨ ਸ੍ਰੀ ਬਾਲਾਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। ਇਸ ਮੌਕੇ ਆਈਆਂ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵਿਨੋਦ ਜੈਨ, ਅਭੀ ਗੋਇਲ, ਸੰਜੀਵ ਗੁਲਾਟੀ, ਹਾਕਮ ਸਿੰਘ (ਬਾਲਾਜੀ ਸਵੀਟਸ), ਰਿੱਕੀ ਮਹੰਤ, ਵਿੱਕੀ ਗੋਇਲ, ਅਮੋਲ ਗੁਲਾਟੀ, ਸੰਦੀਪ ਕਪਿਲਾ, ਸਚਿਨ ਗੋਗਨਾ, ਸੰਦੀਪ ਮਾਨ, ਟੋਨੀ ਵਰਮਾਂ, ਚੇਤਨ ਜੈਨ, ਸ਼ਨੀ ਜੈਨ, ਸੁਰਿੰਦਰ ਪਰੁਥੀ ਆਦਿ ਹਾਜ਼ਰ ਸਨ।