ਲੋਕਾਂ ਤੱਕ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ : ਮੰਤਰੀ ਬੈਂਸ

ਸ੍ਰੀ ਆਨੰਦਪੁਰ ਸਾਹਿਬ : ਆਮ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਤੇ ਗਰੰਟੀਆਂ ਪੂਰੀਆਂ ਕਰ ਰਹੀ ਹੈ, ਲੱਖਾਂ ਲੋਕਾਂ ਦੇ ਬਿਜਲੀ ਦੇ ਬਿੱਲ 0 ਆਏ ਹਨ, ਸੂਬੇ ਵਿੱਚ ਤਰੱਕੀ ਤੇ ਵਿਕਾਸ ਦੀ ਲਹਿਰ ਚੱਲ ਪਈ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਜੇਲਾਂ, ਸਕੂਲ ਸਿੱਖਿਆ, ਮਾਇੰਨਿਗ ਤੇ ਜਲ ਸਰੋਤ ਵਿਭਾਗ ਹਰਜੋਤ ਸਿੰਘ ਬੈਂਸ ਨੇ ਅੱਜ ਭਲਾਣ ਅਤੇ ਖਮੇੜਾ ਵਿੱਚ ਨਵੇਂ ਟਿਊਵੈਲ ਲਗਾਉਣ ਦੇ ਕੰਮ ਦੀ ਸੁਰੂਆਤ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਇਹਨਾਂ ਟਿਊਵੈਲਾਂ ਨੂੰ ਲਗਾਉਣ ਉਤੇ ਕ੍ਰਮਵਾਰ 35 ਲੱਖ ਅਤੇ 24 ਲੱਖ ਰੁਪਏ ਖਰਚ ਆਉਣਗੇ, ਇਸ ਜਲ ਸਪਲਾਾਈ ਯੋਜਨਾਂ ਦੇ ਮੁਕੰਮਲ ਹੋਣ ਨਾਲ ਭਲਾਣ, ਐਲਗਰਾਂ, ਤਰਫ ਮਜਾਰਾ, ਪੱਤੀ ਜੀਵਨ ਸਿੰਘ, ਤਰਫ ਮਜਾਰੀ, ਖਮੇੜਾ, ਅਤੇ ਮਥੂਰਾ ਦੇ ਲਗਭਗ 1400 ਘਰਾਂ ਤੱਕ ਸਾਫ ਪਾਣੀ ਪਹੁੰਚੇਗਾ। ਇਹਨਾਂ ਪਿੰਡਾਂ ਦੇ ਲੋਕ ਪੁਰਾਣੀ ਜਲ ਸਪਲਾਈ ਯੌਜਨਾ ਦੇ ਖਸਤਾ ਹਾਲਤ ਟਿਊਵੈਲ ਤੋਂ ਬਹੁਤ ਪਰੇਸ਼ਾਨ ਸਨ,ਅਗਲੇ ਦਿਨਾਂ ਵਿੱਚ ਇਹਨਾਂ ਲੋਕਾਂ ਦੀ ਮੁਸ਼ਕਿਲ ਹੁਣ ਹੱਲ ਹੋ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਇਹ ਇਲਾਕਾ ਅਣਗੋਲਿਆ ਹੋਇਆ ਹੈ, ਇਥੇ ਵਿਕਾਸ ਦੇ ਕੰਮ ਨਹੀਂ ਹੋਏ ਸਗੋਂ ਇਸ ਇਲਾਕੇ ਵਿੱਚੋਂ ਉਦਯੋਗਿਕ ਇਕਾਈਆਂ ਬੰਦ ਹੋਈਆਂ ਹਨ। ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੰਦ ਪਏ ਮਾਰਕਫੈਡ ਦੇ ਕਾਰਖਾਨੇ ਵਿੱਚ ਮਸ਼ੀਨਰੀ ਲਗਾਈ ਜਾਵੇਗੀ ਅਤੇ ਚਾਲੂ ਕਰਕੇ ਨੋਜਵਾਨਾਂ ਨੂੰ ਰੋਗਜਾਰ ਦੇ ਅਵਸਰ ਦਿੱਤੇ ਜਾਣਗੇ। ਇਥੇ ਕੋਈ ਹੋਰ ਉਦਯੋਗ ਲਗਾਇਆ ਜਾਵੇਗਾ ਜਿਸ ਨਾਲ ਨੌਜਵਾਨਾਂ ਨੂੰ ਰੋਜਗਾਰ ਮਿਲ ਸਕੇਗਾ। ਉਹਨਾਂ ਕਿਹਾ ਕਿ ਅੱਜ 4 ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਲਮਲੇਹੜੀ ਦੀ ਸੰਚਾਈ ਯੋਜਨਾ ਨੂੰ ਅਪਗ੍ਰੇਰਡ ਕੀਤਾ ਜਾ ਰਿਹਾ ਹੈ, ਨੰਗਲ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਹਨ। ਹਲਕੇ ਨੂੰ ਸੂਬੇ ਦਾ ਨੰਬਰ ਇਕ ਦਾ ਹਲਕਾ ਬਣਾਇਆ ਜਾਵੇਗਾ, ਇਥੇ ਸੈਰ-ਸਪਾਟਾ ਸੰਨਤ ਨੂੰ ਪ੍ਰਫੂਲਤ ਕੀਤਾ ਜਾਵੇਗਾ। ਮਾਹਰਾ ਤੋਂ ਸਰਵੇਖਣ ਕਰਵਾ ਕੇ ਕੰਮ ਸੁਰੂ ਹੋਵੇਗਾ। ਉਹਨਾਂ ਨੇ ਭਲਾਣ ਅਤੇ ਖਮੇੜਾ ਦੇ ਟਿਊਵੈਲ ਲਗਾਉਣ ਦਾ ਕੰਮ ਸੁਰੂ ਕਰਵਾਇਆ ਅਤੇ ਇਲਾਕਾ ਵਾਸੀਆਂ ਦੀ ਮੁਸ਼ਕਿਲਾ ਸੁਣੀਆਂ। ਇਸ ਮੋਕੇ ਡਾ ਸੰਜੀਵ ਗੋਤਮ, ਦੀਪਕ ਸੋਨੀ, ਦਲਜੀਤ ਸਿੰਘ ਕਾਕਾ ਨਾਨਗਰਾਂ, ਜਸਪ੍ਰੀਤ ਸਿੰਘ ਜੇ ਪੀ, ਹਰਮਿੰਦਰ ਸਿੰਘ, ਕਾਰਕਜਾਰੀ ਇੰਜ: ਹਰਜੀਤਪਾਲ ਸਿੰਘ, ਉਪ ਮੰਡਲ ਇੰਜ: ਭਾਵਨਾ ਦੀਵਾਨ, ਬੀ ਡੀ ਪੀ ਓ ਇਸਾਨ ਚੋਧਰੀ, ਹੁਕਮ ਚੰਦ ਪੰਚ, ਨੀਤਨ ਪੂਰੀ, ਅਜੇਪਾਲ ਸਹਿਜੋਵਾਲ, ਬਲਵਿੰਦਰ ਸਿੰਘ, ਮਨਜੀਤ ਸੈਣੀ, ਸੁਭਾਸ਼ ਸੈਣੀ, ਰਕੇਸ਼ ਸੈਣੀ, ਨਿਰਮਲ ਸਿੰਘ, ਉਮਪ੍ਰਕਾਸ਼ ਪੁਰੀ, ਰਕੇਸ਼ ਪੁਰੀ, ਵਿੱਕੀ ਸੈਣੀ, ਨਰਿੰਦਰ ਪਾਲ, ਰਾਜੀਵ ਸੈਣੀ ਕੇਸ਼ਵ ਪੁਰੀ, ਸੰਭੂ, ਹੈਰੀ ਮਜਾਰਾ, ਬਿੰਦੀ ਭੰਗਲਾ, ਬਿੱਲਾ ਮਹਿਲਵਾ, ਹੈਪੀ ਅਤੇ ਪੰਤਵੱਤੇ ਹਾਜ਼ਰ ਸਨ।