ਭਾਰਤ ਫਾਈਨੈਂਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਬਰਨਾਲਾ ਦੁਆਰਾ ਇੰਟਰਵਿਊ

ਬਰਨਾਲਾ, 16 ਜਨਵਰੀ : ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਭਾਰਤ ਫਾਈਨੈਂਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਬਰਨਾਲਾ ਨਾਲ ਤਾਲਮੇਲ ਕਰਕੇ ਮਿਤੀ 18 ਜਨਵਰੀ, 2024 ਨੂੰ ਸਵੇਰੇ10:00ਵਜੇ ਤੋਂ ਦੁਪਹਿਰ 01:00 ਵਜੇ ਤੱਕ ਫੀਲਡ ਅਸਿਸਟੈਂਟ ਟ੍ਰੇਨੀ ਦੀ ਅਸਾਮੀ (ਕੇਵਲ ਲੜਕੇ) ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਇੰਟਰਵਿਊ ਲਈ ਜਾਵੇਗੀ। ਇਸ ਸਬੰਧੀ ਪਲੇਸਮੈਂਟ ਅਫ਼ਸਰ,ਜ਼ਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਯੋਗਤਾ ਘੱਟੋ ਘੱਟ  ਦਸਵੀਂ,12 ਵੀਂ  ਅਤੇ ਉਮਰ 18 ਤੋਂ 30 ਸਾਲ ਹੈ। ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਜਿਊਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈੱਸ ਵਿੱਚ ਹੋਣਾ ਲਾਜਮੀ ਹੈ।ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪ ਲਾਇਨ ਨੰਬਰ 94170-39072 'ਤੇ ਸੰਪਰਕ ਕਰੋ।