ਪੁਲਿਸ ਵੱਲੋ ਇੰਟਰਸਟੇਟ ਮੈਡੀਕਲ ਨਸ਼ਾ ਸਪਲਾਈ ਦਾ ਪਰਦਾਫਾਸ਼, 06 ਵਿਅਕਤੀ ਗ੍ਰਿਫਤਾਰ

ਫਤਹਿਗੜ੍ਹ ਸਾਹਿਬ, 27 ਮਈ : ਸੀਨੀਅਰ ਕਪਤਾਨ ਪੁਲਿਸ ਫਤਿਹਗੜ੍ਹ ਸਾਹਿਬ ਡਾ.ਰਵਜੋਤ ਕੌਰ ਗਰੇਵਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਰਕੇਸ਼ ਯਾਦਵ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ ਦੀਆ ਹਦਾਇਤਾ ਅਨੁਸਾਰ ਸ੍ਰੀ ਰਮਨਦੀਪ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ ਸਰਹਿੰਦ ਦੀ ਪੁਲਿਸ ਟੀਮ ਨੇ ਸਹਾਰਨਪੁਰ (ਯੂ.ਪੀ) ਨਾਲ ਸਬੰਧਤ ਤਿੰਨ ਮੈਡੀਕਲ ਨਸ਼ਾ ਤਸਕਰ ਅਤੇ ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸਬੰਧਤ ਤਿੰਨ ਮੈਡੀਕਲ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਹਨਾ ਪਾਸੋ 1 ਲੱਕ 04 ਹਜਾਰ 460 ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਸ ਦੇ ਨਾਲ ਇੰਟਰਸਟੇਟ ਨਸ਼ਾ ਸਪਲਾਈ ਚੈਨ ਨੂੰ ਤੋੜਿਆ ਗਿਆ ਹੈ। ਡਾ.ਗਰੇਵਾਲ ਨੇ ਹੋਰ ਦੱਸਿਆ ਕਿ  ਮਿਤੀ 22 ਮਈ 2023 ਨੂੰ ਸੀ.ਆਈ.ਏ ਸਰਹਿੰਦ ਦੀ ਟੀਮ ਨੇ ਮੁਕੱਦਮਾ ਨੰਬਰ 81 ਮਿਤੀ 22.05.2023 ਅਧ 220/61/85 NDPS Act ਥਾਣਾ ਸਰਹਿੰਦ ਵਿੱਚ ਕਥਿਤ ਦੋਸ਼ੀ ਗੁਰਮੀਤ ਸਿੰਘ ਅਤੇ ਸੁਰਿੰਦਰ ਉਰਫ ਸ਼ਿੰਦਰ ਵਾਸੀਆਨ ਸਰਹਿੰਦ ਸ਼ਹਿਰ ਨੂੰ ਥਾਣਾ ਸਰਹਿੰਦ ਏਰੀਆ ਵਿੱਚੋ ਕਾਬੂ ਕਰਕੇ ਉਹਨਾਂ ਪਾਸੋਂ 11460 ਗਲੀਆ ਲੋਮੋਟਿਲ ਬਰਾਮਦ ਕੀਤੀਆ ਗਈਆ।ਜਿਹਨਾਂ ਨੇ ਪੁਲਿਸ ਰਿਮਾਂਡ ਦੌਰਾਨ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਰਾਜ ਕੁਮਾਰ ਉਰਫ ਰਾਜੂ ਵਾਸੀ ਸਰਹਿੰਦ ਸ਼ਹਿਰ ਤੋਂ ਸਹਾਰਨਪੁਰ (ਯੂ.ਪੀ) ਤੋਂ ਮੰਗਵਾਉਂਦੇ ਹਨ।ਜਿਸ ਤੇ ਰਾਜ ਕੁਮਾਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।ਰਾਜ ਕੁਮਾਰ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਹ ਨਸ਼ੀਲਆਂ ਗੋਲੀਆਂ ਸਹਰਾਨਪੁਰ (ਯੂ.ਪੀ) ਤੋ ਸ਼ੰਮੀ ਅਖਤਰ ਕੁਰੇਸ਼ੀ, ਅਤੇ ਮੁਜਮਿਲ ਨਾਮ ਦੇ ਨਸ਼ਾ ਤਸਕਰਾਂ ਪਾਸੋਂ ਲੈ ਕੇ ਆਉਂਦਾ ਹੈ, ਜਿਹਨਾਂ ਨੂੰ ਵੀ ਮੁਕਦਮਾ ਹਜਾ ਵਿਚ ਨਾਮਜਦ ਕਰਕੇ ਸਹਾਨਰਪੁਰ (ਯੂ.ਪੀ) ਵਿਖੇ ਸੀ.ਆਈ.ਏ ਵੱਲ ਰੇਡ ਕੀਤੀ ਗਈ ਅਤੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚ ਕੁੱਲ 93,000 ਗੋਲੀਆ ਲੋਮੋਟਿਲ ਬਰਾਮਦ ਕੀਤੀਆ ਗਈਆ।ਹੁਣ ਤੱਕ ਕੁੱਲ 1,04,460 ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕੀਤੀਆਂ ਗਈਆਂ ਹਨ ਅਤੇ 6 ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।ਇਹ ਸਾਰਾ ਡਰੱਗ ਰੈਕਟ ਸਹਾਰਪੁਰ (ਯੂ.ਪੀ) ਤੋ ਚੱਚੋ ਚੱਲ ਰਿਹਾ ਸੀ ਜਿਸ ਸਬੰਧੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਮੁਕੱਦਮਾ ਹਜਾ ਦੀ ਤਫਤੀਸ਼ ਜਾਰੀ ਹੈ