ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਉਪ ਮੰਡਲ ਪਾਤੜਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਪਾਤੜਾਂ, 08 ਮਾਰਚ (ਯਸ਼ਨਪ੍ਰੀਤ ਸਿੰਘ ਢਿੱਲੋਂ) : ਪਿੰਡ ਬਾਹਮਣ ਮਾਜਰਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਟਾਫ਼ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, 27 ਫਰਵਰੀ ਤੋਂ 8 ਮਾਰਚ ਤੱਕ ਪੰਜਾਬ ਭਰ ਵਿੱਚ ਬਲਾਕ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਪ ਮੰਡਲ ਪਾਤੜਾ ਦੇ ਸ਼ੋਸ਼ਲ ਸਟਾਫ਼ ਵੱਲੋਂ ਸੀ.ਡੀ.ਐੱਸ ਅਕਾਸ਼ਦੀਪ ਕੌਰ ਅਤੇ ਬੀ.ਆਰ.ਸੀ ਬਲਵਿੰਦਰ ਸਿੰਘ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਅਧਿਕਾਰਾਂ ਬਾਰੇ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਰਾਹੀਂ ਪਿੰਡ ਦੀਆ ਔਰਤਾ ਨੂੰ ਲੜਕੀਆ ਦੀ ਹੋਂਦ ਬਚਾਉਣ ਲਈ ਅਤੇ ਉਹਨਾਂ ਨੂੰ ਸਮਾਜ ਵਿੱਚ ਭਾਗੀਦਾਰ ਵਧਾਉਣ ਲਈ ਜਾਣਕਾਰੀ ਦਿੱਤੀ ਗਈ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਸ਼੍ਰੀਮਤੀ ਸਰੋਜ ਰਾਣੀ ਪੰਚਾਇਤ ਮੈਂਬਰ ਸ਼੍ਰੀਮਤੀ ਬਿਮਲਾ ਦੇਵੀ ਹੋਰ ਮੈਂਬਰ ਅਤੇ ਪਿੰਡ ਵਾਸੀ ਸ਼ਾਮਲ ਸਨ।