ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭਰਥ ਦਾਸ ਗੁਰਮ ਬਣੇ ਕਾਗਰਸ ਓਬੀਸੀ ਦੇ ਜਿਲ੍ਹਾ ਚੇਅਰਮੈਨ

  • ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗਾ-ਭਰਥ ਦਾਸ ਗੁਰਮ

ਮਹਿਲ ਕਲਾਂ 09 ਜਨਵਰੀ (ਗੁਰਸੇਵਕ ਸਿੰਘ ਸਹੋਤਾ,ਭਪਿੰਦਰ ਸਿੰਘ ਧਨੇਰ) : ਪੰਜਾਬ ਪ੍ਰਦੇਸ ਕਾਗਰਸ ਕਮੇਟੀ ਵੱਲੋਂ ਲਗਾਤਾਰ ਪੰਜਾਬ ਅੰਦਰ ਵੱਖ ਵੱਖ ਇਕਾਈਆਂ ਦੇ ਆਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।  ਪੰਜਾਬ ਪ੍ਰਦੇਸ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਥਾਨਕ ਆਗੂਆਂ ਦੇ ਸਲਾਹ ਮਸ਼ਵਰੇ ਨਾਲ ਆਗੂਆਂ ਨੂੰ ਪ੍ਰਧਾਨ ਅਤੇ ਚੇਅਰਮੈਨ ਲਗਾਇਆ ਜਾ ਰਿਹਾ ਹੈ। ਪੰਜਾਬ ਪ੍ਰਦੇਸ ਕਾਗਰਸ ਓਬੀਸੀ ਡਿਪਾਰਟਮੈਂਟ ਦੇ ਚੇਅਰਮੈਨ ਸ੍ਰੀ ਰਾਜਬਖਸ ਕੰਬੋਜ ਅਤੇ ਜਿਲ੍ਹਾ ਪ੍ਰਧਾਨ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸੀਨੀਅਰ ਕਾਗਰਸੀ ਆਗੂ ਭਰਥ ਦਾਸ ਗੁਰਮ ਨੂੰ ਓਬੀਸੀ ਡਿਪਾਰਟਮੈਂਟ ਜਿਲਾ ਬਰਨਾਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਦੱਸਿਆ ਕਿ ਭਰਥ ਦਾਸ ਗੁਰਮ ਕਾਗਰਸ ਦੇ ਨਿੜਧਕ ਸਿਪਾਹੀ ਹਨ, ਜਿੰਨਾ ਨੇ ਕਾਗਰਸ ਪਾਰਟੀ ਲਈ ਸਿਰਤੋੜ ਕੰਮ ਕੀਤਾ ਹੈ। ਕਾਗਰਸ ਪਾਰਟੀ ਹੋਰ ਮਜਬੂਤੀ ਨਾਲ ਅੱਗੇ ਆਵੇਗੀ ਤੇ ਜਲਦ ਸਾਰੇ ਡਿਪਾਰਟਮੈਂਟਾਂ ਦੇ ਪ੍ਰਧਾਨ ਅਤੇ ਚੇਅਰਮੈਨ ਲਗਾ ਦਿੱਤੇ ਜਾਣਗੇ। ਇਸ ਮੌਕੇ ਭਰਥ ਦਾਸ ਗੁਰਮ ਨੇ ਪੰਜਾਬ ਪ੍ਰਧਾਨ ਰਾਜਾ ਵੜਿੰਗ, ਰਾਜਬਖਸ ਕੰਬੋਜ ਅਤੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਕਾਗਰਸ ਪਾਰਟੀ ਦੀ ਮਜਬੂਤੀ ਲਈ ਪਹਿਲਾਂ ਵੀ ਕੰਮ ਕਰਦੇ ਸਨ ਤੇ ਅੱਗੇ ਤੋਂ ਵੀ ਕਰਦੇ ਰਹਿਣਗੇ। ਜਲਦੀ ਹੀ ਸਮੂਹ ਆਗੂਆਂ ਦੀ ਸਹਿਮਤੀ ਨਾਲ ਪਿੰਡ ਪਿੰਡ ਇਕਾਈਆਂ ਸਥਾਪਤ ਕੀਤੀਆ ਜਾਣਗੀਆਂ।