ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਅਖਬਾਰ ਮਾਲਕਾਂ/ਪ੍ਰਕਾਸ਼ਕਾਂ ਲਈ ਅਡਵਾਈਜਰੀ ਜਾਰੀ

  • ਪੋਰਟਲ ਲਾਂਚ ਹੋਣ ਤੱਕ ਨਵੇ ਟਾਈਟਲ ਦੇ ਅਪਲਾਈ ਕਰਨ ਅਤੇ ਵੈਰੀਫਿਕੇਸ਼ਨ *ਤੇ ਰੋਕ

ਫਾਜ਼ਿਲਕਾ, 23 ਦਸੰਬਰ : ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬੁਲਾਰੇ ਨੇ ਅਖਬਾਰ ਮਾਲਕਾਂ/ਪ੍ਰਕਾਸ਼ਕਾਂ ਲਈ ਅਡਵਾਈਜਰੀ ਜਾਰੀ ਕਰਦਿਆਂ ਕਿਹਾ ਕਿ ਰਜਿਸਟਰਾਰ ਨਿਉਜਪੇਪਰ ਆਫ ਇੰਡੀਆ (ਆਰ.ਐਨ.ਆਈ) ਦਫਤਰ ਵੱਲੋਂ ਅਜੋਕੇ ਸਮੇਂ ਨੂੰ ਮੁੱਖ ਰੱਖਦਿਆਂ ਡਿਜੀਟਲ ਵਿਧੀ ਨਾਲ ਜ਼ੋੜਨ ਅਤੇ ਸੇਵਾਵਾਂ ਵਿਚ ਸੌਖ ਪ੍ਰਦਾਨ ਕਰਨ ਹਿਤ ਨਵਾਂ ਪੋਰਟਲ ਲਾਂਚ ਕੀਤਾ ਜਾ ਰਿਹਾ ਹੈ, ਇਸ ਤਹਿਤ ਪੋਰਟਲ ਲਾਂਚ ਹੋਣ ਤੱਕ ਨਵੇ ਟਾਈਟਲ ਦੇ ਅਪਲਾਈ ਕਰਨ ਅਤੇ ਵੈਰੀਫਿਕੇਸ਼ਨ *ਤੇ ਰੋਕ ਲਗਾਈ ਜਾਂਦੀ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਚੱਲ ਰਹੀ ਵੈਬਸਾਈਟ ਵਿਚ ਸੁਧਾਰ ਕਰਨ ਦੇ ਮੰਤਵ ਤਹਿਤ ਦਫਤਰ ਵੱਲੋਂ ਸਿਰਫ 22 ਦਸੰਬਰ 2023 ਤੱਕ ਪ੍ਰਾਪਤ ਟਾਈਟਲ ਦਰਖਾਸਤਾਂ ਨੂੰ ਕਾਰਵਾਈ ਅਧੀਨ ਲਿਆਂਦਾ ਜਾਵੇਗਾ, ਇਸ ਤੋਂ ਬਾਅਦ ਕੋਈ ਵੀ ਦਰਖਾਸਤ *ਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਨਵੇ ਪੋਰਟਲ ਦੇ ਲਾਂਚ ਹੋਣ ਸਬੰਧੀ ਜਾਣਕਾਰੀ ਭਵਿੱਖ ਵਿਚ ਸਾਂਝੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 011 24369980 ਅਤੇ it-helpdesk.rni@gov.in  *ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।