ਭਾਰਤੀ ਕਿਸਾਨ ਯੂਨੀਅਨ (ਦੋਆਬਾ) ਕਲਸੀਆਂ ਦੀ 21 ਮੈਬਰੀ ਕਮੇਟੀ ਦਾ ਗਠਨ, ਗੁਰਮੇਲ ਸਿੰਘ ਨੂੰ ਚੁਣਿਆ ਪ੍ਰਧਾਨ 

ਰਾਏਕੋਟ, 07 ਅਪ੍ਰੈਲ (ਜੱਗਾ) : ਨੇੜਲੇ ਪਿੰਡ ਕਲਸੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਬਲਾਕ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਦੀ ਅਗਵਾਈ ਹੇਠ ਕਿਸਾਨੀ ਮਸਲਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ, ਇਸ ਮੌਕੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਪ੍ਰੀਤ ਸਿੰਘ ਢੱਟ ਤੇ ਬਲਾਕ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਕਿਹਾ ਕਿ ਅੱਜ ਸਾਨੂੰ ਕਿਸਾਨੀ ਦੇ ਨਾਲ ਨਾਲ ਨਸ਼ਲਾਂ ਨੂੰ ਬਚਾਉਣਾ ਵੀ ਜਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਜਿਸ ਤਰ੍ਹਾਂ ਉਨ੍ਹਾਂ ਦੀ ਜੱਥੇਬੰਦੀ ਕਿਸਾਨੀ ਮਸਲਿਆਂ ਲਈ ਅਵਾਜ਼ ਬੁਲੰਦ ਕਰਦੀ ਆ ਰਹੀ ਹੈ, ਉੱਥੇ ਉਹ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਖਿਲਾਫ ਵੀ ਆਪਣੀ ਅਵਾਜ਼ ਬੁਲੰਦ ਕਰੇਗੀ, ਜਿਸ ਲਈ ਉਨ੍ਹਾਂ ਨੂੰ ਪਿੰਡ ਪਿੰਡ ਵਿੱਚੋਂ ਲੋਕਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ। ਇਸ ਮੌਕੇ ਬੀਕੇਯੂ ਦੋਆਬਾ ਪਿੰਡ ਕਲਸੀਆਂ ਦੀ 21 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਗੁਰਮੇਲ ਸਿੰਘ ਕਲਸੀਆ ਨੂੰ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਇਕਾਈ ਪ੍ਰਧਾਨ ਚੁਣਿਆ ਗਿਆ, ਜਦ ਕਿ ਜਗਦੇਵ ਸਿੰਘ ਨੂੰ ਮੀਤ ਪ੍ਰਧਾਨ, ਬਲਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਨੂੰ ਜਨਰਲ ਸਕੱਤਰ, ਕੁਲਦੀਪ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ, ਅਵਤਾਰ ਸਿੰਘ, ਡੀਸੀ ਸਿੰਘ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਬਲਵੀਰ ਸਿੰਘ, ਟਹਿਲ ਸਿੰਘ ,ਅਵਤਾਰ ਸਿੰਘ, ਗੁਰਸੇਵਕ ਸਿੰਘ, ਦਲੀਪ ਸਿੰਘ, ਤਰਕ ਸਿੰਘ  ਨੰਬਰਦਾਰ, ਜੰਗ ਸਿੰਘ , ਗੋਲਡੀ ਕਲਸੀਆ ਨੂੰ ਮੈਬਰ ਚੁਣਿਆ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਵੱਲੋਂ ਗੁਰਦੀਪ ਸਿੰਘ ਗੋਲਡੀ ਕਲਸੀਆ ਨੂੰ ਬਲਾਕ ਪੱਖੋਵਾਲ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਤਲਵਿੰਦਰ ਸਿੰਘ ਹਲਵਾਰਾ ਤੇ ਅਮਨ ਸ਼ਰਮਾਂ ਸੀਨੀਅਰ ਮੀਤ ਪ੍ਰਧਾਨ ਬਲਾਕ ਪੱਖੋਵਾਲ ਵੱਲੋਂ ਮੀਟਿੰਗ ਵਿੱਚ ਸ਼ਾਮਿਲ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਮਨ ਨੱਤ ਜਨਰਲ ਸਕੱਤਰ ਜਿਲਾ ਲੁਧਿਆਣਾ, ਸੰਜੂ ਬੁੱਟਰ ਬਲਾਕ ਪ੍ਰਧਾਨ ਯੂਥ ਵਿੰਗ, ਅਮਨ ਝੋਰੜਾ ਸਰਪ੍ਰਸਤ ਬਲਾਕ ਰਾਏਕੋਟ, ਲੱਖਾ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ ਬਲਾਕ ਰਾਏਕੋਟ, ਭਵਦੀਪ ਸਿੰਘ ਮੀਤ ਪ੍ਰਧਾਨ ਬਲਾਕ ਰਾਏਕੋਟ ਯੂਥ ਵਿੰਗ, ਤੇਜਿੰਦਰ ਸਿੰਘ ਹੇਰਾ ਮੀਤ ਪ੍ਰਧਾਨ ਯੂਥ ਵਿੰਗ ਜਿਲਾ ਲੁਧਿਆਣਾ ,ਸਰਪੰਚ ਰਛਪਾਲ ਸਿੰਘ, ਤੇਜਿੰਦਰ ਸਿੰਘ ਬੱਸੀਆ ਜਿਲਾ ਪ੍ਰੈੱਸ ਸਕੱਤਰ, ਬਬਲੂ ਨੰਬਰਦਾਰ ਇਕਾਈ ਪ੍ਰਧਾਨ ਭੈਣੀ ਦਰੇੜਾ ਅਵਤਾਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਭੈਣੀ ਦਰੇੜਾ, ਜਸਮੇਲ ਸਿੰਘ ਜਵੰਧਾ, ਰਣਜੀਤ ਸਿੰਘ ਧਾਲੀਵਾਲ ਸਮੇਤ ਹੋਰ ਵੀ ਹਾਜਿਰ ਸਨ।