ਪੁਲਿਸ ਵੱਲੋਂ ਲਗਾਏ ਚਾਰ ਦਿਨਾਂ ਪੁਸ਼ਤਕ ਮੇਲੇ ਦਾ ਆਈਜੀ ਪਰਮਾਰ ਵੱਲੋਂ ਉਦਘਾਟਨ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪੁਲਿਸ ਵਲੋਂ ‘ਪੁਸਤਕ ਮੇਲੇ’ ਦਾ ਆਯੋਜਨ ਕੀਤਾ ਗਿਆ।ਜਿਸਦਾ ਉਦਘਾਟਨ ਲੁਧਿਆਣਾ ਰੇਂਜ ਦੇ ਆਈ.ਜੀ. ਐਸਪੀਐਸ ਪਰਮਾਰ ਵਲੋਂ ਕੀਤਾ ਗਿਆ।ਇਹ ਮੇਲਾ 8 ਅਕਤੂਬਰ ਤੋਂ ਸ਼ੁਰੂ ਹੋਕੇ 11 ਅਕਤੂਬਰ ਤੱਕ ਚੱਲੇਗਾ।ਇਸ ਮੇਲੇ ਵਿਚ ਕਵਿਤਾਵਾਂ ,ਨਾਟਕਾਂ, ਕਹਾਣੀਆਂ ਅਤੇ ਨਾਵਲ ਸਮੇਤ ਹੋਰ ਗਿਆਨ ਦੀਆਂ ਕਿਤਾਬਾਂ ਰੱਖੀਆਂ ਗਈਆਂ ਹਨ।ਇਸ ਤੋਂ ਇਲਾਵਾ ਇੱਕ ਮੰਚ ‘ਤੇ ਨਾਟਕ ਅਤੇ ਕਵੀ ਦਰਬਾਰ ਵੀ ਅੱਲਗ-ਅੱਲਗ ਦਿਨਾਂ ਵਿਚ ਲਗਾਏ ਜਾਣਗੇ। ਇਸ ਮੇਲੇ ਵਿਚ ਅੱਜ ਬਹੁਤ ਹੀ ਛੋਟੀ ਉਮਰ ਦੇ ਵਿਿਦਆਰਥੀਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਮੌਕੇ ‘ਤੇ ਮੌਜੂਦ ਸੰਗਤ ਨੇ ਉਸਦਾ ਆਨੰਦ ਮਾਣਿਆ।ਇਸ ਮੌਕੇ ਆਪਣੀ ਸਪੀਚ ਵਿਚ ਆਈ.ਜੀ ਪਰਮਾਰ ਨੇ ਕਿਹਾ ਕਿ ਸਾਨੂੰ ਅਫਸਰਾਂ ਨੂੰ ਤਾਂ ਰੋਟੀ ਹੀ ਇਨ੍ਹਾਂ ਕਿਤਾਬਾਂ ਨੂੰ ਪੜ੍ਹਕੇ ਮਿਲੀ ਹੈ ਕਿਉਂਕਿ ਇਹ ਕਿਤਾਬਾਂ ਪੜ੍ਹਕੇ ਹੀ ਅਸੀਂ ਟੈਸਟ ਪਾਸ ਕੀਤੇ ਅਤੇ ਅੱਜ ਅਫਸਰ ਦੀ ਡਿਊਟੀ ਕਰ ਰਹੇ ਹਾਂ। ਇਸ ਦੌਰਾਨ ਲੇਖਕ ਬਲਦੇਵ ਸਿੰਘ ਸੜਕਨਾਮਾ ਸਮੇਤ ਪ੍ਰੋਗ੍ਰਾਮ ਵਿਚ ਭਾਗ ਲੈ ਰਹੇ ਵਿਿਦਆਰੀਥੀਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਬੋਲਦਿਆਂ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਕਿ ਪੁਲਿਸ ਦੇ ਇਸ ਆਯੋਜਿਤ ਕੀਤੇ ਪ੍ਰੋਗ੍ਰਾਮ ਨੂੰ ਇਨ੍ਹਾ ਪਸੰਦ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ ਐਸਪੀਐਸ ਪਰਮਾਰ ਨੇ ਕਿਹਾ ਕਿ ਐਸਐਸਪੀ ਹਰਜੀਤ ਸਿੰਘ ਵਲੋਂ ਜੋ ਇਹ ਉਪਰਾਲਾ ਕਾਫੀ ਸ਼ਲਾਘਾਯੋਗ ਹੈ ਕਿ ਅਜਿਹੇ ਮੇਲਿਆਂ ਨਾਲ ਲੋਕਾਂ ਵਿਚ ਕਿਤਾਬਾਂ ਪੜਣ ਲਈ ਜਾਗਰੂਕਤਾ ਆਵੇਗੀ ਅਤੇ ਅਜਿਹਾ ‘ਪੁਸਤਕ ਮੇਲਾ’ ਪੰਜਾਬ ਵਿਚ ਪਹਿਲੀ ਵਾ ਲਗਾਇਆ ਜਾ ਰਿਹਾ ਹੈ