ਰਾਏਕੋਟ ਵਿਖੇ ਮਹਾਂ-ਸ਼ਿਵਰਾਤਰੀ ਦਾ ਪਾਵਨ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ

ਰਾਏਕੋਟ, 18 ਫਰਵਰੀ (ਚਮਕੌਰ ਸਿੰਘ ਦਿਓਲ) : ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਸਥਾਨਕ ਨਗਰ ਵਿੱਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਸਮਾਗਮ ਸ਼ਹਿਰ ਦੇ ਪ੍ਰਚੀਨ ਮੰਦਰ ਸਿਵਾਲਾ ਖ਼ਾਮ (ਤਲਾਬ ਵਾਲਾ) ਵਿਖੇ ਕਰਵਾਇਆ ਗਿਆ, ਜਿੱਥੇ ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸ੍ਰੀ ਸ਼ਿਵ ਮਹਾਂਪੁਰਾਣ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਉਪਰੰਤ ਹਵਨ ਯੱਗ ਕੀਤਾ ਗਿਆ, ਜਿਸ ਵਿੱਚ ਸੰਗਤਾਂ ਵੱਲੋਂ ਅਹੂਤੀਆਂ ਪਾ ਕੇ ਸਰਬੱਤ ਦੇ ਭਲੇ ਲਈ ਦੀ ਕਾਮਨਾ ਕੀਤੀ ਗਈ। ਸਵੇਰੇ ਤੋਂ ਹੀ ਸ਼ਿਵਰਾਤਰੀ ਦੇ ਤਿਓਹਾਰ ਨੂੰ ਦੇਖਦੇ ਹੋਏ ਸ਼ਹਿਰ ਦੇ ਮੰਦਰਾਂ ਵਿੱਚ ਸੰਗਤਾਂ ਦਾ ਮੱਥਾ ਟੇਕਣ ਲਈ ਆਉਣਾ ਸ਼ੁਰੂ ਹੋ ਗਿਆ। ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਹੇਠ  ਮੰਦਰ ’ਚ ਕਰਵਾਏ ਗਏ ਸਮਾਗਮ ’ਚ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ, ਸਮਾਜਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ), ਡਾ. ਬੀ.ਕੇ ਬਾਂਸਲ (ਮੈਰੀ ਗੋਲਡ), ਪੰਡਤ ਕ੍ਰਿਸ਼ਾਨ ਕੁਮਾਰ ਜੋਸ਼ੀ, ਸਤੀਸ਼ ਕੁਮਾਰ ਅੱਗਰਵਾਲ ਸਮੇਤ ਹੋਰ ਕਈ ਪਤਵੰਤੇ ਸੱਜਣ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸ਼ਿਵਾਲਾ ਖਾਮ ਮੰਦਰ ਵਿੱਚ ਸਨਾਤਨ ਧਰਮ ਦਾ ਝੰਡਾ ਲਹਿਰਾਉਣ  ਦੀ ਰਸਮ ਹੀਰਾ ਲਾਲ ਬਾਂਸਲ, ਯਸ਼ਪਾਲ ਬਾਂਸਲ ਵਲੋਂ ਕੀਤਾ ਗਿਆ। ਲੰਗਰ ਦਾ ਉਦਘਾਟਨ ਹਾਕਮ ਸਿੰਘ ਬਾਲਾ ਜੀ ਸਵੀਟਸ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਮਹਾਂਸ਼ਿਵਰਾਤਰੀ ਦੇ ਇਸ ਸ਼ੁਭ ਦਿਹਾੜੇ ਦੀ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੰਦਰ ਵਿੱਚ ਭਗਵਾਨ ਸ਼ਿਵ ਭੋਲੇ ਦੇ ਨਵੇਂ ਮੰਦਰ ਦਾ ਨਿਰਮਾਣ ਕਾਰਜ ਪੂਰੀ ਤੇਜੀ ਨਾਲ ਚੱਲ ਰਹੇ ਹਨ, ਉਨ੍ਹਾਂ ਸੰਗਤਾਂ ਨੂੰ ਇਸ ਨੇਕ ਕੰਮ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਖ ਵੱਖ ਕੀਰਤਨ ਮੰਡਲੀਆਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮੰਦਰ ਵਿੱਚ ਲੰਗਰ ਅਤੁੱਟ ਵਰਤਾਇਆ ਗਿਆ। ਇਸ ਤੋਂ ਇਲਾਵਾ ਸ਼ਿਵ ਮੰਦਰ ਬਗੀਚੀ ਰਾਏਕੋਟ, ਕੁੰਜ ਬਿਹਾਰੀ ਮੰਦਰ, ਠਾਕੁਰ ਦੁਆਰਾ ਲਾਲ ਜੀ ਦਾਸ, ਦੁਰਗਾ ਸ਼ਕਤੀ ਮੰਦਰ, ਸ੍ਰੀ ਹਨੂੰਮਾਨ ਮੰਦਰ, ਸ਼ਿਵਧਾਮ ਰੱਤੇਆਣਾ ਤੋਂ ਇਲਾਵਾ ਕਰੀਬੀ ਪਿੰਡ ਬੱਸੀਆਂ ਅਤੇ ਗੋਂਦਵਾਲ ਵਿਖੇ ਵੀ ਸ਼ਿਵਰਾਤਰੀ ਦਾ ਤਿਓਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ਼ਿਵਰਾਤਰੀ ਤਿਉਹਾਰ ਨੂੰ ਲੈ ਕੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਭਾਂਤ-ਭਾਂਤ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮਦਨ ਲਾਲ ਅੱਗਰਵਾਲ, ਕਪਿਲ ਗਰਗ, ਸ਼ਤੀਸ ਕੁਮਾਰ ਅੱਗਰਵਾਲ, ਸਾਬਕਾ ਕੌਂਸਲਰ ਸਤਪਾਲ ਪ੍ਰੇਮ ਵਰਮਾਂ,  ਪ੍ਰਧਾਨ ਸੁਦਰਸ਼ਨ ਜੋਸ਼ੀ, ਰਾਜ ਸਿੰਗਲਾ, ਸ਼ਾਮ ਲਾਲ ਗੋਇਲ, ਜੋਗਿੰਦਰਪਾਲ ਮੱਕੜ,  ਸਾਬਕਾ ਪ੍ਰਧਾਨ ਸਲਿਲ ਜੈਨ,  ਮੁਕੇਸ਼ ਸ਼ਰਮਾਂ, ਪ੍ਰਵੀਨ ਅੱਗਰਵਾਲ, ਰਾਕੇਸ਼ ਸੱਚਰ, ਸੁਸ਼ੀਲ ਨਾਰੰਗ, ਯਸ਼ਪਾਲ ਬਾਂਸਲ, ਰਜਿੰਦਰ ਕੁਮਾਰ, ਰਮਨ ਚੋਪੜਾ, ਮੁਕੇਸ਼ ਸ਼ਰਮਾਂ, ਕਪਿਲ ਡੰਗ, ਕਪਿਲ ਗਰਗ, ਮੁਕੇਸ਼ ਗੁਪਤਾ, ਸਤਪਾਲ ਪ੍ਰੇਮ ਵਰਮਾਂ, ਮਨੋਜ ਵਰਮਾਂ, ਪ੍ਰਦੀਪ ਜੈਨ, ਕੌਂਸਲਰ ਕਮਲਜੀਤ ਵਰਮਾਂ, ਰਾਜੂ ਧੀਂਗੜਾ, ਸੁਸ਼ੀਲ ਕੁਮਾਰ, ਰਿੱਕੀ ਮਹੰਤ, ਇੰਦਰਜੀਤ ਸਿੰਘ ਧੰਜਲ, ਪ੍ਰਦੀਪ ਜੈਨ, ਪੰਡਤ ਮਹਿੰਦਰ ਤ੍ਰਿਵੇਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।