ਸੰਗਰੂਰ ਜ਼‍ਿਲ੍ਹੇ ਦੇ ਹੜ੍ਹ ਮਾਰੇ ਇਲਾਕਿਆਂ ਦੇ ਸਕੂਲਾਂ 'ਚ ਅਗਲੇ ਹੁਕਮਾਂ ਤੱਕ ਛੁੱਟੀਆਂ

ਸੰਗਰੂਰ, 16 ਜੁਲਾਈ : ਜਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਮੂਨਕ ਦੇ ਹੜਾ ਵਾਲੇ ਇਲਾਕੇ ਚ ਇਸ ਪੱਤਰ ਦਿੱਤੇ ਗਏ ਪਿੰਡਾਂ ਦੇ ਸਕੂਲਾਂ ਚ 17 ਜੁਲਾਈ ਤੋ ਅਗਲੇ ਹੁਕਮਾਂ ਤੱਕ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਪਹਾੜੀ ਖੇਤਰ ਵਿੱਚ ਭਾਰੀ ਬਾਰਿਸ਼ ਪੈਣ ਕਾਰਨ ਘੱਗਰ ਨਾਲ ਲੱਗਦੇ ਇਲਾਕੇ ਵਿੱਚ ਹਾਰ ਦੇ ਹਾਲਤ ਪੈਦਾ ਹੋਏ ਹਨ, ਘੱਗਰ ਜਿਲ੍ਹਾ ਸੰਗਰੂਰ ਵਿੱਚੋਂ ਸਬ ਡਵੀਜਨ ਮੂਨਕ ਵਿੱਚੋਂ ਲੱਘਦਾ ਹੈ, ਜੋ ਕਿ ਮਿਤੀ 11 ਜੁਲਾਈ 2023 ਨੂੰ ਟੁੱਟ ਗਿਆ ਹੈ। ਜਿਸ ਕਾਰਨ ਇਲਾਕੇ ਦੇ ਸਰਕਾਰੀ ਸਕੂਲਾਂ, ਪਿੰਡ ਅਤੇ ਸ਼ਹਿਰਾਂ ਦੇ ਕਾਫੀ ਹਿੱਸੇ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਬੱਚਿਆ ਦਾ ਸਕੂਲ ਆਉਣਾ ਜਾਣਾ ਬਹੁਤ ਮੁਸ਼ਕਿਲ ਹੈ ਅਤੇ ਜਾਨੀ/ਮਾਲੀ ਨੁਕਸਾਨ ਹੋਣ ਦਾ ਵੀ ਖਦਸਾ ਪੈਦਾ ਹੋ ਗਿਆ ਹੈ। ਡਾਇਰੈਕਟਰ ਜਰਨਲ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਮੀਮੋ ਨੰਬਰ 535304/ਸ-2/2023195664 ਮਿਤੀ ਸ.ਅ.ਸ.ਨਗਰ 16-07-2023 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਮੂਹ ਡਿਪਟੀ ਕਮਿਸ਼ਨਰ ਵੱਲੋਂ ਇਹ ਯਕੀਨੀ ਬਣਾ ਲਿਆ ਜਾਵੇ ਕਿ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਬੱਚਿਆ ਦੀ ਸੁਰੱਖਿਆ ਪੱਖੋਂ ਹਰ ਤਰ੍ਹਾਂ ਖਤਰੇ ਤੋ ਰਹਿਤ ਹਨ। ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਸਸਾਨੀ ਗਈ ਹੋਵੇ ਤਾਂ ਸਿਰਫ ਉਨ੍ਹਾਂ ਹੀ ਸਕੂਲਾਂ ਵਿੱਚ ਸਬੰਧਤ ਜਿਲ੍ਹਿਆਂ ਡਿਪਟੀ ਕਮਿਸ਼ਨਰ ਛੁੱਟੀ ਐਲਾਨਣਗੇ। ਸੋ ਇਨ੍ਹਾਂ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਆਉਂਦੇ ਨਿਮਨਲਿਖਤ ਸਕੂਲਾਂ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ/ਪ੍ਰਾਇਮਰੀ) ਸੰਗਰੂਰ (ਨੱਬੀ ਅਨੁਲੱਗ ।-।।) ਦੀ ਰਿਪੋਰਟ ਅਨੁਸਾਰ ਜਿਲ੍ਹਾ ਸੰਗਰੂਰ ਦੇ ਨਿਮਨ ਲਿਖਤ ਅਨੁਸਾਰ ਥਾਵਾਂ ਦੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਕਰਨ ਲਈ ਲਿਖਿਆ ਗਿਆ ਹੈ 

ਲੜੀ ਨੰਬਰ/ਸਕੂਲ ਦਾ ਨਾਮ/ ਸਕੂਲ ਦਾ ਸਥਾਨ
ਸਰਕਾਰੀ ਪ੍ਰਾਇਮਰੀ ਸਕੂਲ ਮੂਨਕ (ਮੁੰਡੇ), ਬਾਦਲਗੜ੍ਹ ਸ਼ੇਰਗੜ੍ਹ, ਭਰ.ਮੂਨਕ ਸਲਮੇਗੜ੍ਹ/ ਸੁਰਜਨ ਭੈਣੀ/ ਦੇਹਲਾ ਸੀਹਾਂ, ਬੱਰਾਂ/ ਪਾਪੜਾ/ ਗਨੋਟਾ/ ਘਮੂਰਘਾਟ/ ਫੂਲਦ/ ਮਕਰੋੜ ਸਾਹਿਬ/ ਮਨਿਆਣਾ, ਰਾਮਪੁਰਾ ਗੁੱਜਰਾਂ/ ਕੁੰਦਨੀ/ ਹਾਂਡਾ/ ਬੰਗਾਂ/ ਰਾਜਲਹੇੜੀ/ ਡੂਡੀਆਂ/ ਭਾਠੂਆਂ/ ਹਮੀਰਗੜ੍ਹ, ਬੁਸ਼ਹਿਰਾਂ/ ਨਵਾ ਗਾਉਂ/ ਜੁਲਮਗੜ੍ਹ ਬ.ਬ.ਨਵਾਂ ਗਾਉਂ/ ਹੋਤੀਪੁਰ 
ਸਰਕਾਰੀ ਮਿਡਲ ਸਕੂਲ, ਸ਼ਾਹਪੁਰ ਖੇੜੀ/ ਸਲੇਮਗੜ੍ਹ/ ਕੁਦਨੀ/ ਦੇਹਲਾ ਸੀਹਾਂ/ ਮੰਡਵੀ
ਸਰਕਾਰੀ ਹਾਈ ਸਕੂਲ ਬਨਾਰਸੀ/ ਹਮੀਰਗੜ/ ਬੂਸ਼ਹਿਰਾ/ ਚੂੜਲ ਕਲਾਂ 
ਸਰਕਾਰੀ ਸੀਨੀਅਰ ਮੁੰਡਵੀ/ ਮੂਨਕ(ਮੁੰਡੇ/ਕੁੜੀਆਂ)/ ਮਨਿਆਣਾ/ ਰਾਮਪੁਰਾ
ਉਪਰੋਕਤ ਪਬਲਿਕ ਹਿੱਤ ਨੂੰ ਮੁੱਖ ਰੱਖਦੇ ਹੋਏ, ਡਾਇਰੈਕਟਰ ਜਰਨਲ ਸਕੂਲ ਸਿੱਖਿਆ, ਪੰਜਾਬ ਵੱਲੋਂ ਜਾਰੀ ਹੋਇਆ ਹਦਾਇਤਾਂ ਅਨੁਸਾਰ ਮਿਤੀ 17-07-2023 ਤੋਂ ਅਗਲੇ ਹੁਕਮਾਂ ਤੱਕ ਉਪਰੋਕਤ ਸ਼ਾਰਨੀ ਵਿੱਚ ਦਰਜ ਸਹਿਰਾਂ/ਪਿੰਡਾਂ ਦੇ ਸਕੂਲਾਂ ਵਿੱਚ ਛੁੱਟੀ ਘੋਸਿਤ ਕੀਤੀ ਜਾਂਦੀ ਹੈ। ਇਹ ਹੁਕਮ ਤੁਰੰਤ ਅਸਰ ਨਾਲ ਲਾਗੂ ਹੋਵੇਗਾ।