ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦੇ ਲਈ ਕਰਵਾਇਆ ਹੋਲੀ ਪਰਿਵਾਰ ਮਿਲਣ ਪ੍ਰੋਗਰਾਮ : ਸ਼ੁਭਾਸ ਸ਼ਰਮਾ

ਮੋਹਾਲੀ, 05 ਮਾਰਚ : ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਰੰਗਾਂ ਦੇ ਪਵਿੱਤਰ ਤਿਉਹਾਰ ਹੋਲੀ ਦੇ ਮੌਕੇ ਤੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਜੀ ਵੱਲੋਂ ਭਾਜਪਾ ਦੇ ਜਿਲਾ ਪ੍ਰਧਾਨ ਸ਼ੰਜੀਵ ਵਿਸ਼ਿਸ਼ਟ ਦੀ ਪ੍ਰਧਾਨਗੀ ਹੇਠ ਰਤਨ ਪ੍ਰੋਫੈਸਨਲ ਕਾਲਜ ਸੋਹਾਣਾ ਵਿਖੇ “ਹੋਲੀ ਪਰਿਵਾਰ ਮਿਲਣ “ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ , ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਪੰਜਾਬ ਭਾਜਪਾ ਦੇ ਸੂਬਾ ਸਹਿ ਪ੍ਰਭਾਰੀ ਡਾਕਟਰ ਨਰਿੰਦਰ ਰੈਨਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ।ਜਿਲਾ ਪ੍ਰਧਾਨ ਸ਼ੰਜੀਵ ਵਸ਼ੀਸ਼ਟ ਤੇ ਸਮੁੱਚੀ ਜਿਲਾ ਲੀਡਰਸ਼ਿਪ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਸ ਮੌਕੇ ਤੇ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ ਦੇਸ਼ , ਪੰਜਾਬ ਤੇ ਸਾਡੇ ਪੰਜਾਬੀਆ ਦੀ ਹਮੇਸਾ ਚੜਦੀਕਲਾ ਰੱਖੇ ਪੰਜਾਬ ਵਿੱਚ ਸਾਰਿਆਂ ਲਈ ਸੁੱਖ ਸ਼ਾਂਤੀ ਤੇ ਤਰੱਕੀ ਬਖ਼ਸ਼ੇ ।ਅਸੀਂ ਸਾਰੇ ਹੋਲੀ ਦੇ ਪਵਿੱਤਰ ਤਿਉਹਾਰ ਤੇ ਪੰਜਾਬ ਦੀ ਭਾਈਚਾਰਕ ਸ਼ਾਂਝ ਬਣੀ ਰਹਿਣ ਦੀ ਕਾਮਨਾ ਕਰੀਏ।ਪੰਜਾਬ ਵਿੱਚ ਅਮਨ ਸ਼ਾਂਤੀ, ਖੁਸ਼ਹਾਲ ਪੰਜਾਬ ਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਭਾਜਪਾ ਦਾ ਮੁੱਖ ਉਦੇਸ਼ ਹੈ।ਇਸ ਮੌਕੇ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੇ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ, ਰੰਗਾਂ ਦਾ ਤਿਉਹਾਰ ਹੈ ਜੋ ਭਾਈਚਾਰਕ ਸਾਂਝ, ਸੁੱਖ ਸ਼ਾਂਤੀ ਤੇ ਤਰੱਕੀ ਦਾ ਸੰਦੇਸ਼ ਦਿੰਦਾ ਹੈ,ਅਸੀ ਸਾਰੇ ਇਸ ਪਵਿੱਤਰ ਤਿਉਹਾਰ ਦੇ ਮੌਕੇ ਤੇ ਪੰਜਾਬੀਆ ਦੇ ਭਲੇ ਦੀ ਅਰਦਾਸ ਕਰੀਏ ਤੇ ਸਾਰੇ ਰਲ ਮਿਲ ਕੇ ਰਹੀਏ। ਇਸ ਮੋਕੇ ਤੇ ਬੋਲਦਿਆਂ ਸ਼ੁਭਾਸ ਸ਼ਰਮਾ ਨੇ ਕਿਹਾ ਕਿ ਸਾਨੂੰ ਅਜਿਹੇ ਸੁੱਖ ਸ਼ਾਂਤੀ ਭਾਈਚਾਰਕ ਸਾਂਝ ਦੇ ਪ੍ਰਤੀਕ, ਪਵਿੱਤਰ ਤਿਉਹਾਰਾਂ ਨੂੰ ਧੂਮ ਧਾਮ ਨਾਲ ਮਨਾਂ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ।ਸਾਡੇ ਪਵਿੱਤਰ ਤਿਉਹਾਰਾਂ ਤੋਂ ਚੰਗੀਆਂ ਸਿੱਖਿਆਵਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ।ਭਾਜਪਾ ਦੇ ਰਾਸ਼ਟਰੀ ਆਗੂ, ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ ਡਾ ਨਰਿਦੰਰ ਰੈਨਾ ਨੇ ਦੇਸ਼ ਵਾਸੀਆ ਨੂੰ ਹੋਲੀ ਦੀਆਂ ਵਧਾਈਆਂ ਤੇ ਸ਼ੁਭਕਾਮਨਾਵਾ ਦਿੱਤੀਆ ।ਉਹਨਾਂ ਕਿਹਾ ਕਿ ਪੰਜਾਬ ਗੁਰੂਆ ਪੀਰਾਂ ਦੀ ਪਵਿੱਤਰ ਧਰਤੀ ਹੈ, ਪਰਮਾਤਮਾ ਪੰਜਾਬ ਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ ।ਇਸ ਮੋਕੇ ਗਇਕਾ ਮਮਤਾ ਜੋਸ਼ੀ ਨੇ ਆਪਣੇ ਗੀਤਾਂ ਕਨਾਲ਼ ਖੂਬ ਰੰਗ ਬੰਨਿਆਂ ਤੇ ਸਾਰਿਆਂ ਨੇ ਇਸ ਦਾ ਖੂਬ ਆਨੰਦ ਮਾਨਿਆ ।ਇਸ ਮੌਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਿਕਸ਼ਨ ਸੂਦ, ਡਾਕਟਰ ਰਾਜ ਕੁਮਾਰ ਵੇਰਕਾ, ਸੂਬਾ ਸਹਿ ਕੈਸ਼ੀਅਰ ਸੁਖਵਿੰਦਰ ਸਿੰਘ ਗੋਲਡੀ, ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ, ਸ਼ੂਬਾ ਮੀਤ ਪ੍ਰਧਾਨ ਲਖਵਿੰਦਰ ਕੌਰ ਗਰਚਾ , ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ,ਪੰਜਾਬ ਭਾਜਪਾ ਦੇ ਬੁਲਾਰੇ ਚੇਤਨ ਜੋਸ਼ੀ ਤੇ ਜਤਿੰਦਰ ਸਿੰਘ ਅਟਵਾਲ ਸਾਰੇ ਮੰਡਲਾਂ ਦੇ ਪ੍ਰਧਾਨ ਤੇ ਸਮੁੱਚੀ ਜਿਲਾ ਲੀਡਰਸ਼ਿਪ ਹਾਜ਼ਰ ਸੀ।