ਮੁੱਲਾਪੁਰ ਸ਼ਹਿਰ ਦੇ ਮੀਨਾ ਬਾਜ਼ਾਰ ’ਚ ਹੋਏ ਨਜਾਇਜ਼ ਕਬਜ਼ਿਆਂ ਤੇ ਸਖਤ ਹੋਈ ਹਾਈ ਕੋਰਟ

  • ਨਗਰ ਕੌਂਸਲ ਨੂੰ ਕਬਜ਼ੇ ਖਾਲੀ ਕਰਵਾਉਣ ਲਈ ਦਿੱਤਾ ਚਾਰ ਹਫਤੇ ਦਾ ਸਮਾਂ

ਮੁੱਲਾਂਪੁਰ ਦਾਖਾ 17 ਜਨਵਰੀ (ਸਤਵਿੰਦਰ ਸਿੰਘ ਗਿੱਲ) ਸਥਾਨਕ ਨਗਰ ਕੌਂਸਲ ਅਧੀਨ ਪੈਂਦੇ ਰਾਏਕੋਟ ਰੋਡ ਸਥਿਤ ਮੀਨਾ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਰਸਤਿਆਂ ਦੀ ਜਗਾ ਰੋਕ ਕੇ ਨਜਾਇਜ਼ ਰੂਪ ਵਿੱਚ ਥੜੇ, ਜਰਨੇਟਰ, ਪਾਉੜੀਆਂ, ਦੁਕਾਨਾਂ ਅੱਗੇ ਪਾਏ ਸਿੱਡ, ਉੱਚੇ ਕੀਤੇ ਰਾਸਤੇ ਦੇ ਮਾਮਲੇ ਵਿਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤੀ ਦਿਖਾਉਂਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਝਾੜ ਪਾਈ ਅਤੇ ਚਾਰ ਹਫਤੇ ਦੇ ਸਮੇਂ ਅੰਦਰ ਮੀਨਾ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਦੇ ਬਾਹਰ ਕਿਸੇ ਵੀ ਰੂਪ ਵਿੱਚ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਸਖਤੀ ਨਾਲ ਖਤਮ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਆਰ ਟੀ ਆਈ ਐਕਟੀਵਿਸਟ ਮਨਪ੍ਰੀਤ ਸਿੰਘ ਔਲਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਨਾ ਬਜਾਰ ਦੇ ਕਰੀਬ ਸਾਰੇ ਦੁਕਾਨਦਾਰਾਂ ਵੱਲੋਂ ਰਸਤਿਆਂ ਵਿੱਚ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਨਾਂ ਨੂੰ ਖਤਮ ਕਰਵਾਉਣ ਲਈ ਸਾਡੇ ਵੱਲੋਂ ਨਗਰ ਕੌਂਸਲ ਨੂੰ ਵੱਖ ਵੱਖ ਸਮੇ ਤੇ ਸ਼ਿਕਾਇਤਾਂ ਦਿੱਤੀਆਂ ਗਈਆਂ, ਪ੍ਰੰਤੂ ਉਸ ਸਮੇ ਸੂਬੇ ਅੰਦਰ ਕਾਂਗਰਸ ਸਰਕਾਰ ਹੋਣ ਤੇ ਕੁਝ ਕਾਂਗਰਸੀ ਆਗੂਆਂ ਵੱਲੋਂ ਦੁਕਾਨਦਾਰਾਂ ਦੀ ਪਿੱਠ ਪੂਰਨ ਦੇ ਚਲਦੇ ਇਹ ਨਜਾਇਜ਼ ਕਬਜ਼ੇ ਖਾਲੀ ਨਹੀਂ ਹੋ ਸਕੇ। ਜਿਸ ਦੇ ਚਲਦੇ ਸਾਡੇ ਵੱਲੋਂ ਇਸ ਪੂਰੇ ਮਾਮਲੇ ਨੂੰ ਹੱਲ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਪਾਈ ਗਈ ਜਿਸ ਦੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਸ੍ਰੀ ਰਾਜੇਸ਼ ਭਾਰਦਵਾਜ਼ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਕਾਰਵਾਈ ਨਾ ਕਰਨ ਤੇ ਝਾੜ ਪਾਉਂਦਿਆਂ ਨਗਰ ਕੌਂਸਲ ਮੁੱਲਾਪੁਰ ਦਾਖਾਂ ਨੂੰ ਮੀਨਾ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਿਸੇ ਵੀ ਰੂਪ ਵਿੱਚ ਨਜਾਇਜ਼ ਕਬਜ਼ਿਆਂ ਨੂੰ ਚਾਰ ਹਫਤੇ ਵਿੱਚ ਖਾਲੀ ਕਰਵਾਉਣ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਤਤਕਾਲੀ ਕਾਂਗਰਸ ਸਰਕਾਰ ਦੇ ਕੁਝ ਮਾੜੀ ਪ੍ਰਵਿਰਤੀ ਵਾਲੇ ਕਾਂਗਰਸੀਆਂ ਵੱਲੋਂ ਕਾਨੂੰਨ ਨੂੰ ਲਾਗੂ ਕਰਵਾਉਣ ਵਿੱਚ ਵੱਡੀ ਪੱਧਰ ਤੇ ਅੜਿੱਕੇ ਡਾਹੇ ਗਏ ਪ੍ਰੰਤੂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਇਸ ਫੈਸਲੇ ਨਾਲ ਸਾਡਾ ਕਾਨੂੰਨ ਵਿੱਚ ਵਿਸ਼ਵਾਸ ਵਧਿਆ ਹੈ। ਕੀ ਕਿਹਾ ਕਾਰਜ ਸਾਧਕ ਅਫਸਰ ਨੇ - ਇਸ ਸਬੰਧੀ ਜਦ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ, ਜਲਦ ਹੀ ਉਹ ਮੀਨਾ ਬਜਾਰ ਸਮੇਤ ਸ਼ਹਿਰ ਮਿਆਦੀ ਕਰਵਾ ਕੇ ਦੁਕਾਨਦਾਰਾਂ ਨੂੰ ਸੂਚਿਤ ਕਰਨਗੇ ਤੇ ਨਜਾਇਜ ਕਬਜ਼ੇ