ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਉਂ ਵੱਲੋਂਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀ ਖੁਸ਼ੀ ਵਿਚ ਲੰਗਰ ਲਗਾਇਆ 

ਜਗਰਾਉਂ 06 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਸਥਾਨਕ ਨਗਰ ਕੌਂਸਲ ਜਗਰਾਉਂ ਵਿਖੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਵੱਲੋਂ ਜਿਲਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਦਾਲ ਫੁਲਕਾ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਮਾਨਯੋਗ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਜੀ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਸ਼੍ਰੀ ਮਨੋਹਰ ਸਿੰਘ ਬਾਘਾ ਜੀ ਵੱਲੋਂ ਸਮੂਹ ਕੌਂਸਲਰ ਸਹਿਬਾਨ ਜੀ ਦੀ ਹਾਜਰੀ ਵਿੱਚ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਨਗਰ ਕੌਂਸਲ ਪ੍ਰਧਾਨ ਸ਼੍ਰੀ ਜਤਿੰਦਰਪਾਲ ਰਾਣਾ ਜੀ ਵੱਲੋਂ ਆਪਣੇ ਪੱਧਰ ਤੇ ਜੋ ਸਫਾਈ ਯੋਧਿਆਂ ਨੂੰ 74ਵੇਂ ਗਣਤੰਤਰ ਦਿਵਸ ਮੌਕੇ ਵਧੀਆ ਸੇਵਾਵਾਂ ਨਿਭਾਉਣ ਤੇ ਸਨਮਾਨਿਤ ਨਹੀਂ ਕੀਤਾ ਗਿਆ ਸੀ ਉਨ੍ਹਾਂ 15 ਸਫਾਈ ਯੋਧਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਹਰਮੇਸ਼ ਸਿੰਘ ਮੇਸ਼ੀ ਸਹੋਤਾ, ਹਿਮਾਂਸ਼ੂ ਮਲਿਕ, ਅਮਨ ਕਪੂਰ ਬੋਬੀ, ਜਰਨੈਲ ਸਿੰਘ ਲੋਹਟ, ਦਵਿੰਦਰ ਪਾਲ ਸਿੰਘ ਸਿੱਧੂ, ਸਤਿੰਦਰਪਾਲ ਸਿੰਘ ਤਤਲਾ  ਰਵਿੰਦਰਪਾਲ ਸੱਭਰਵਾਲ ਫੀਨਾ,ਵਿਕਰਮ ਜੱਸੀ ਬੱਲੂ ਠੇਕੇਦਾਰ, ਮਾਸਟਰ ਹਰਦੀਪ ਜੱਸੀ, ਹੰਸ ਰਾਜ ਗਿੱਲ ਸ਼੍ਰੀ ਉਮ ਪ੍ਰਕਾਸ਼ ਗਿੱਲ, ਚੀਫ ਸੈਂਟਰੀ ਇੰਸਪੈਕਟਰ ਕੁਲਦੀਪ ਸਿੰਘ, ਸੈਂਟਰੀ ਇੰਸਪੈਕਟਰ ਗੁਰਦੀਪ ਸਿੰਘ ਕਲਰਕ ਦਵਿੰਦਰ ਸਿੰਘ, ਕਲਰਕ ਹਰੀਸ਼ ਕੁਮਾਰ, ਕਲਰਕ ਨਵਦੀਪ ਕੌਰ, ਕਲਰਕ ਗਗਨ ਖੁਲਰ, ਕਲਰਕ ਵਿਸ਼ਾਲ ਟੰਡਨ, ਸੇਵਾਦਾਰ ਹਰਦੀਪ ਸਿੰਘ, ਬੇਅੰਤ ਸਿੰਘ, ਦਵਿੰਦਰ ਸਿੰਘ ਗਰਚਾ, ਸਫਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਚੇਅਰਮੈਨ ਰਾਜ ਕੁਮਾਰ, ਪ੍ਰੈਸ ਸਕੱਤਰ ਸਨਦੀਪ ਕੁਮਾਰ, ਆਰਜੀ ਮੇਟ ਸ਼੍ਰੀ ਰਾਜ ਕੁਮਾਰ, ਕ੍ਰਿਸ਼ਨ ਗੋਪਾਲ, ਪ੍ਰਦੀਪ ਕੁਮਾਰ, ਸੁਨੀਲ ਕੁਮਾਰ ਅਤੇ ਸਮੂਹ ਸਫਾਈ ਕਰਮਚਾਰੀ ਅਧਿਕਾਰੀ ਹਾਜ਼ਰ ਸਨ