ਨਵਾਂ ਸਾਲ ਤੁਹਾਨੂੰ ਮੁਬਾਰਕ, 2022 ਨੇ ਸਾਡਾ ਪੁੱਤ ਸਾਥੋ ਖੋਹ ਲਿਆ, ਜਿਹੜਾ ਅਸੀਂ ਆਖਰੀ ਸਾਹ ਤੱਕ ਯਾਦ ਰਹੇਗਾ : ਮਾਤਾ ਚਰਨ ਕੌਰ

ਮਾਨਸਾ, 1 ਜਨਵਰੀ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਨਵੇਂ ਸਾਲ 2023 ਤੇ ਕਿਹਾ, ਨਵਾਂ ਸਾਲ 2023 ਤਹਾਨੂੰ ਸਾਰਿਆਂ ਨੁੰ ਮੁਬਾਰਕ ਤੇ 2022 ਨੇ ਸਾਡਾ ਪੁੱਤ ਸਾਥੋ ਖੋਹ ਲਿਆ ਜਿਹੜਾ ਅਸੀਂ ਆਖਰੀ ਸਾਹ ਤੱਕ ਸਾਡੇ ਨਾਲ ਸਾਨੂੰ ਯਾਦ ਰਹੇਗਾ ਅਸੀਂ ਨਹੀਂ ਭੁੱਲ ਸਕਦੇ | ਪਰ ਜਿਵੇਂ ਮਾਨਸਾ ਦੇ ਵਿਚ ਕੱਲ ਲੋਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਸਨ ਅਤੇ ਸ਼ੁਭਦੀਪ ਦੀ ਘਾਟ ਮਹਿਸੂਸ ਕਰ ਰਹੇ ਸੀ ਅਤੇ ਸਾਰੇ ਇਹੋ ਗਲ ਕਹਿ ਰਹੇ ਸਨ ਕਿ 2022 ਵਿਚ ਸ਼ੁਭਦੀਪ ਦਾ ਕਤਲ ਹੋ ਗਿਆ ਸੀ ਅਤੇ ਸਾਨੂੰ ਸੱਤ ਮਹੀਨੇ ਇਨਸਾਨ ਨੂੰ ਕੋਈ ਇਨਸਾਫ ਨਹੀਂ ਮਿਲਿਆ| ਅਸੀਂ ਨਾਮ ਵੀ ਲੈ ਕੇ ਥੱਕ ਗਏ ਪਰ ਕੀ ਕਰਾਂਗੇ ਨਾਮ ਲੈ ਕੇ| ਅਸੀਂ ਬਾਈਨੇਮ ਨਾਮ ਤੇ ਰਿਟਨ ਦੇ ਵਿੱਚ ਵੀ ਦੇ ਚੁੱਕੇ ਹਾ ਲੈ ਪਰ ਸਰਕਾਰ ਨੇ ਉਹਨਾਂ ਤੇ ਕੋਈ ਦੋ ਸ਼ਬਦ ਵੀ ਨਹੀਂ ਬੋਲੇ| ਅੰਦਰੋਂ ਤਾਂ ਬਹੁਤ ਹੀ ਚੀਸ ਉਠਦੀ ਹੈ ਵੀ ਬੋਲੀਏ ਪਰ ਕੀ ਕਰਾਂਗੇ ਬੋਲ ਕੇ ਜਦੋਂ ਸਵੇਰੇ 3 ਵਜੇ ਅੱਖ ਖੁਲ੍ਹ ਜਾਦੀ ਹੈ ਤਾ ਗੋਲੀ ਲੈ ਲੈਦੇ ਹਾ ਫਿਰ ਅੱਖ ਖੁੱਲ ਜਾਦੀ ਹੈ| ਪਰ ਕੀ ਕਰੀਏ ਜਿਹੜਾ ਦਰਿੰਦਿਆਂ ਨੇ ਇੰਨਾ ਕੁਝ ਕੀਤਾ ਸਾਡਾ ਘਰ ਉਜਾੜ ਦਿੱਤਾ| ਜੋ ਛੋਟੇ ਛੋਟੇ ਬੱਚੇ ਸਿੱਧੂ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ| ਹਰ ਸੱਤ ਮਹੀਨੇ ਹੋਗੇ ਬੋਲਦਿਆਂ ਨੂੰ ਸਾਡੀ ਕਿਸੇ ਨੇ ਕੋਈ ਸੁਣੀ ਨਹੀਂ| ਸਾਡੇ ਪਿੰਡ ਪਿਛਲੇ ਸਾਲ ਡਬਲ ਮਰਡਰ ਹੋਇਆ ਸੀ ਸ਼ਾਮ ਤੱਕ ਕਤਲ ਲੱਭ ਲਿਆ ਸੀ ਅਤੇ ਕਾਤਲ ਨੂੰ ਫੜ ਲਿਆ ਗਿਆ ਸੀ| ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਸਾਡੇ ਬੇਟੇ ਨੂੰ ਮਾਰਨ ਵਾਲੇ ਦੇ ਨਾਲ ਮਰਵਾਉਣ ਵਾਲਿਆਂ ਦੇ ਚਿਹਰੇ ਤੋਂ ਨਕਾਬ ਉਤਾਰਿਆ ਜਾਵੇ| ਜਿੰਨਾ ਚਿਰ ਅਜਿਹਾ ਕੁਝ ਨਹੀਂ ਹੁੰਦਾ ਓਨਾ ਚਿਰ ਸਾਡੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਕਤਲ ਹੁੰਦੇ ਰਹਿਣਗੇ ਅਤੇ ਰਾਤ ਵੀ ਚੰਡੀਗੜ੍ਹ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਹੈ| ਪਰ ਮੈਨੂੰ ਨਹੀਂ ਲਗਦਾ ਕਿ ਇੱਦਾਂ ਦਾ ਸਮਾਂ ਆਵੇਗਾ ਬਹੁਤ ਦੁੱਖ ਦੀ ਗੱਲ ਹੈ ਪਰ ਅੱਜ ਨਵਾਂ ਸਾਲ ਹੈ| ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਨਵੇਂ ਸਾਲ ਦੀ| ਪਰ ਉਹਨਾਂ ਦਰਿੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਘਰ ਉਜੜਿਆ ਸਾਡੇ ਬੇਟੇ ਨੂੰ ਮਾਰਿਆ ਹੈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ| ਕੀ ਇਹ ਮਰਨ ਵੀ ਨਾ ਪਰ ਇਹਨਾਂ ਨੂੰ ਅਜਿਹੀ ਸਜ਼ਾ ਮਿਲੇ ਅਤੇ ਇਨ੍ਹਾਂ ਨੂੰ ਹਰ ਸਮੇਂ ਇਹ ਯਾਦ ਰਹੇ ਕਿ ਅਸੀਂ ਕਿਸੇ ਰੱਬ ਦੇ ਬੰਦੇ ਨੂੰ ਮਾਰਿਆ ਸੀ| ਹਰ ਸਾਲ ਨਵੇਂ ਸਾਲ ਤੇ ਜਿਵੇ ਅੱਜ ਸਵੇਰ ਦਾ ਮੁੰਡਿਆਂ ਨੇ ਪਾ ਰੱਖਿਆ ਹੈ ਕਿ ਸਿੱਧੂ ਹਰ ਸਮੇਂ ਨਵੇਂ ਸਾਲ ਤੇ ਕਹਿੰਦਾ ਸੀ ਕਿ ਤੁਸੀ ਖੁਸ਼ ਰਹੋ ਤਰੱਕੀ ਕਰੋ ਮੇਰੀ ਉਮਰ ਵੀ ਤਹਾਨੂੰ ਲੱਗ ਜਾਵੇ ਪਰ ਉਸਨੇ ਆਪਣੇ ਲਈ ਕੁਝ ਨਹੀ ਮੰਗਿਆ ਪਰ ਮੇਰੇ ਬੇਟੇ ਨੂੰ ਮਾਰਨ ਵਾਲਿਓ ਤੁਹਾਡਾ ਕੱਖ ਨਾ ਰਹੇ ਅਸੀ ਤਾਂ ਨਾਮ ਲੈ ਕੇ ਵੀ ਥੱਕ ਗਏ ਅਕਾਲ ਪੁਰਖ ਹਿਸਾਬ ਕਿਤਾਬ ਕਰੇਗਾ ਹੁਣ ਤਾਂ ਬੱਸ ਸਵੇਰੇ ਸ਼ਾਮ ਅਰਦਾਸ ਕਰਦੇ ਹਾ ਕਿ ਵਾਹਿਗੁਰੂ ਬੇੜਾ ਗਰਕ ਕਰਦੇ ਅਜਿਹੀਆਂ ਦਾ ਅਜਿਹੀਆਂ ਨਸਲਾ ਨਾ ਆਉਣ ਜੋ ਸਾਡੇ ਪੰਜਾਬ ਨੂੰ ਬਰਬਾਦ ਕਰ ਦੇਣ। ਇੱਕ ਵਾਰ ਫਿਰ ਨਵਾਂ ਸਾਲ ਤਹਾਨੂੰ ਮੁਬਾਰਕ।