ਹੈਂਡ ਗਰਨੇਡ, ਰਿਵਾਲਵਰ, ਫੋਰਚੂਨਰ ਗੱਡੀ ਸਮੇਤ ਦੋ ਕਾਬੂ, ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ : ਐਸਐਸਪੀ ਮਾਲੇਰਕੋਟਲਾ 

ਮਾਲੇਰਕੋਟਲਾ, 2 ਅਪ੍ਰੈਲ : ਮਾਲੇਰਕੋਟਲਾ ਦੇ ਐਸਐਸਪੀ ਡਾ. ਸਿਮਰਤ ਕੌਰ (ਆਈਪੀਐਸ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ, ਜਦੋਂ ਸ੍ਰੀ ਵੈਭਵ ਸਹਿਗਲ, (ਪੀਪੀਐਸ) ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ, ਸਤੀਸ਼ ਕੁਮਾਰ, (ਪੀਪੀਐਸ) ਉਪ ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ ਜੀ ਦੀ ਨਿਗਰਾਨੀ ਤਹਿਤ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਮਿਤੀ 31.03.2024 ਨੂੰ ਥਾਣੇਦਾਰ ਸੁਰਜੀਤ ਸਿੰਘ ਨੰਬਰ 968/ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸਤ ਬਾ ਚੈਕਿੰਗ ਸੱਕੀ ਪੁਰਸਾ ਦੇ ਸਬੰਧ ਵਿੱਚ ਮਾਲੇਰਕੋਟਲਾ-ਖੰਨਾ ਰੋਡ ਨੇੜੇ ਬੱਸ ਅੱਡਾ ਪਿੰਡ ਛੋਕਰਾਂ ਮੋਜੂਦ ਸੀ ਤਾਂ ਕਾਊਂਟਰ ਇੰਟੈਲੀਜੈਂਸ ਸੰਗਰੂਰ ਦੀ ਟੀਮ ਮਿਲਾਕੀ ਹੋਈ, ਇਸੇ ਦੌਰਾਨ ਮੁੱਖਬਰ ਖਾਸ ਪਾਸੋਂ ਇਤਲਾਹ ਮਿਲੀ ਕਿ ਹਰਨਾਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰੁੜਕੀ ਕਲਾਂ, ਥਾਣਾ ਸਦਰ ਅਹਿਮਦਗੜ੍ਹ ਅਤੇ ਅਮ੍ਰਿੰਤਪਾਲ ਸਿੰਘ ਉਰਫ ਰਵੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਮੰਨਵੀ, ਥਾਣਾ ਅਮਰਗੜ੍ਹ ਜੋ ਹਰਨਾਮ ਸਿੰਘ ਦੀ ਮੋਟਰ ਪਰ ਫਾਰਚੂਨਰ ਗੱਡੀ ਨੰਬਰ ਪੀ.ਬੀ.03 ਬੀ.ਈ.6069 ਵਿੱਚ ਬੈਠੇ ਕਿਸੇ ਵੱਡੀ ਵਾਰਦਾਤ ਅੰਜਾਮ ਦੇਣ ਲਈ ਵਿਉਂਤ ਬਣਾ ਰਹੇ ਹਨ, ਜਿਸ ਪਰ ਥਾਣੇਦਾਰ ਸੁਰਜੀਤ ਸਿੰਘ ਨੰਬਰ 968/ਪਟਿਆਲਾ ਸਮੇਤ ਕਾਊਟਰ ਇੰਟੈਲੀਜੈਸ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਪਿੰਡ ਰੁੜਕੀ ਕਲਾਂ ਕੱਚਾ ਪਹਾ, ਮੋਟਰ ਪਰ ਪੁੱਜਕੇ ਹਰਨਾਮ ਸਿੰਘ ਅਤੇ ਅਮ੍ਰਿੰਤਪਾਲ ਸਿੰਘ ਉਰਫ ਰਵੀ ਉਕਤਾਨ ਕਾਬੂ ਕਰਕੇ ਹਰਨਾਮ ਸਿੰਘ ਪਾਸੋਂ ਇੱਕ ਹੈਂਡ ਗਰਨੇਡ ਐਚ ਈ-36 ਅਤੇ ਅਮ੍ਰਿਤਪਾਲ ਸਿੰਘ ਉਰਫ ਰਵੀ ਪਾਸੋਂ ਇੱਕ ਰਿਵਾਲਵਰ 32 ਬੋਰ ਬ੍ਰਾਮਦ ਕਰਵਾਕੇ ਮੁਕੱਦਮਾ ਨੰਬਰ 19 ਮਿਤੀ 01.04.2024 ਅ/ਧ 25/54/59 ਆਰਮਜ ਐਕਟ ਅਤੇ 05 ਐਕਸਪਲੋਸਿਵ ਐਕਟ 1908 ਥਾਣਾ ਸਦਰ ਅਹਿਮਦਗੜ੍ਹ ਵਿਖੇ ਦਰਜ ਰਜਿਸਟਰ ਕਰਵਾਇਆ ਅਤੇ ਦੋਸੀਆ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਫਾਰਚੂਨਰ ਗੱਡੀ ਨੰਬਰ ਉਕਤ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਡਾ. ਸਿਮਰਤ ਕੌਰ ਆਈ.ਪੀ.ਐਸ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸੀਆਨ ਹਰਨਾਮ ਸਿੰਘ ਅਤੇ ਅਮ੍ਰਿੰਤਪਾਲ ਸਿੰਘ ਉਰਫ ਰਵੀ ਉਕਤਾਨ ਨੂੰ ਮਿਤੀ 01.04.2024 ਨੂੰ ਪੇਸ਼ ਅਦਾਲਤ ਕਰਕੇ 03 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ। ਦੋਸੀਆ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।