ਰਾਏਕੋਟ ਵਿਖੇ ਬਾਲਾ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ

ਰਾਏਕੋਟ, 30 ਦਸੰਬਰ (ਚਮਕੌਰ ਸਿੰਘ ਦਿਓਲ) : ਸ੍ਰੀ ਸਾਲ੍ਹਾਸਰ ਧਾਮ (ਰਾਜਸਥਾਨ) ਤੋਂ ਵਿਸ਼ੇਸ਼ ਤੌਰ ਤੇ ਲਿਆਂਦੀ ਗਈ ਸ੍ਰੀ ਬਾਲਾਜੀ ਦੀ ਪਵਿੱਤਰ ਜੋਤੀ ਦੇ ਅੱਜ ਰਾਏਕੋਟ ਪਹੁੰਚਣ ’ਤੇ ਬਾਲਾਜੀ ਪਰਿਵਾਰ ਰਾਏਕੋਟ ਅਤੇ ਮੰਦਰ ਕਮੇਟੀ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਵੀ ਸਜਾਈ ਗਈ, ਜਿਸ ਵਿੱਚ ਸ੍ਰੀ ਬਾਲਾਜੀ ਦੀ ਪਵਿੱਤਰ ਜੋਤੀ ਨੂੰ ਫੁੱਲਾਂ ਨਾਲ ਸ਼ਿੰਗਾਰੇ ਗਏ ਵਿਸ਼ੇਸ਼ ਰੱਥ ਵਿੱਚ ਸੁਸ਼ੋਭਿਤ ਕੀਤਾ ਗਿਆ। ਇਹ ਵਿਸ਼ਾਲ ਸ਼ੋਭਾ ਯਾਤਰਾ ਰਾਏਕੋਟ ਸ਼ਹਿਰ ਦੇ ਪੁਰਾਣਾ ਬੱਸ ਸਟੈਂਡ ਨੇੜੇ ਸਥਿੱਤ ਬਾਲਾਜੀ ਸਵੀਟ ਸ਼ਾਪ ਤੋਂ ਅਰੰਭ ਹੋਈ। ਬਾਲਾ ਜੀ ਪਰਿਵਾਰ ਦੇ ਮੈਂਬਰਾਂ ਅਤੇ ਨਗਰ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਪਵਿੱਤਰ ਜੋਤੀ ਦਾ ਸਵਾਗਤ ਕੀਤਾ ਗਿਆ ਅਤੇ ਬਾਲਾਜੀ ਦੇ ਭਜਨਾਂ ’ਤੇ ਭੰਗੜੇ ਪਾਏ ਗਏ। ਇਸ ਮੌਕੇ ਨਗਰ ਨਿਵਾਸੀ ਸੰੰਗਤਾਂ ਵਲੋਂ ਸ਼ੋਭਾ ਯਾਤਰਾ ਦੇ ਮਾਰਗ ’ਤੇ ਭਿੰਨ-ਭਿੰਨ ਪ੍ਰਕਾਰ ਦੇ ਲੰਗਰ ਲਗਾਏ ਹੋਏ ਸਨ। ਦੇਰ ਸ਼ਾਮ ਇਹ ਸ਼ੋਭਾ ਯਾਤਰਾ ਸ੍ਰੀ ਸ਼ਿਵ ਮੰਦਰ ਬਗੀਚੀ ਵਿਖੇ ਸ੍ਰੀ ਬਾਲਜੀ ਦਰਬਾਰ ’ਤੇ ਪੁੱਜ ਕੇ ਸਮਾਪਤ ਹੋਈ। 31 ਦਸੰਬਰ ਦਿਨ ਸ਼ਨੀਵਾਰ ਨੂੰ ਬਾਲਾ ਜੀ ਦਰਬਾਰ ’ਤੇ ਵਿਸ਼ਾਲ ਕੀਰਤਨ ਕਰਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇਗਾ। ਸ਼ੋਭਾ ਯਾਤਰਾ ਦਾ ਸਵਾਗਤ ਕਰਨ ਵਾਲਿਆਂ ’ਚ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਹਾਕਮ ਸਿੰਘ (ਬਾਲਾਜੀ ਸਵੀਟਸ) ਸਤਪਾਲ ਪ੍ਰੇਮ (ਸਾਬਕਾ ਕੌਂਸਲਰ), ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਕੌਂਸਲਰ ਉਮਾ ਰਾਣੀ, ਕੌਂਸਲਰ ਸ਼ਰਨਜੀਤ ਕੌਰ, ਕੌਂਸਲਰ ਵਿਜੇ ਕੁਮਾਰੀ, ਗਿਆਨੀ ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਜੋਗਿੰਦਰਪਾਲ ਮੱਕੜ, ਸੁਖਵੀਰ ਸਿੰਘ ਰਾਏ, ਰਾਜ ਕੁਮਾਰ ਵਰਮਾਂ,  ਇੰਦਰਪਾਲ ਗੋਲਡੀ, ਵਿਨੋਦ ਜੈਨ (ਪੁਜਾਰੀ ਫੀਡ), ਅਭੀ ਗੋਇਲ, ਸੰਦੀਪ ਸਿੰਘ ਸੋਨੀ ਬਾਬਾ, ਬੱਬੂ ਖਾਨ, ਸਚਿਨ ਗੋਗਨਾ, ਸੰਦੀਪ ਮਾਨ, ਟੋਨੀ ਵਰਮਾਂ, ਸੰਨੀ ਜੈਨ, ਸੁਰਿੰਦਰ ਪਰੂਥੀ, ਲਖਵਿੰਦਰ ਮੱਲ੍ਹੀ, ਰਮੇਸ਼ ਧੀਰ, ਠੇਕੇਦਾਰ ਧਰਮਪਾਲ ਕਾਕਾ, ਸ਼ਾਮ ਲਾਲ ਗੋਇਲ, ਸੰਦੀਪ ਕੁਮਾਰ, ਤਰਲੋਕ ਸਿੰਘ ਜੁਨੇਜਾ, ਸਤੀਸ਼ ਪਰੂਥੀ, ਕੌਂਸਲਰ ਕਮਲਜੀਤ ਵਰਮਾਂ, ਬਲਜਿੰਦਰ ਸਿੰਘ ਰਿੰਪਾ, ਸੁਰਜੀਤ ਸਿੰਘ ਪ੍ਰਧਾਨ, ਰਜਿੰਦਰ ਸਿੰਘ ਰਾਜੂ, ਗੁਰਦਾਸ ਮਾਨ, ਮੁਹੰਮਦ ਅਖ਼ਤ ਜੁਬੇਰੀ, ਜੱਗਾ ਚੋਪੜਾ, ਜਸਵੰਤ ਸਿੰਘ ਸਿੱਧੂ, ਨਾਮਪ੍ਰੀਤ ਗੋਗੀ, ਰਾਮ ਗੋਪਾਲ ਰਾਏਕੋਟੀ, ਸੁਸ਼ੀਲ ਕੁਮਾਰ, ਸਲਿਲ ਜੈਨ ਸਾਬਕਾ ਪ੍ਰਧਾਨ, ਅਮਿਤ ਜੈਨ,  ਸੰਜੀਵ ਗੁਲਾਟੀ, ਵਿੱਕੀ ਗੋਇਲ, ਅਮੋਲ ਗੁਲਾਟੀ, ਸੰਦੀਪ ਕਪਿਲਾ, ਰਾਜਨ ਸਿੰਘ, ਰਮਨਦੀਪ ਵਰਮਾਂ, ਨਰੇਸ਼ ਵਰਮਾਂ, ਸੁਮਿਤ ਕੁਮਾਰ, ਵਰੁਣ ਜੈਨ, ਦੀਪਕ ਜੈਨ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।