ਹਮੀਦੀ ਦੀ ਗਰਾਮ ਪੰਚਾਇਤ ਵੱਲੋਂ ਸਕੂਲ ਚ ਕਮਰੇ ਦੀ ਉਸਾਰੀ ਦਾ ਕੰਮ ਸੁਰੂ। 

ਮਹਿਲ ਕਲਾਂ, 02 ਮਾਰਚ (ਗੁਰਸੇਵਕ ਸਿੰਘ ਸਹੋਤਾ) : ਇੱਥੋਂ ਨਜ਼ਦੀਕੀ ਪਿੰਡ ਹਮੀਦੀ ਵਿਖੇ ਗ੍ਰਾਮ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਮਰੇ ਦੀ ਨੀਂਹ ਰੱਖੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਚ  ਜਸਵਿੰਦਰ ਸਿੰਘ ਮਾਂਗਟ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਪੰਚਾਇਤ ਵੱਲੋਂ ਖਰੀਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ  ,ਜਿਸ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਚਾਇਤ ਵੱਲੋਂ ਕਮਰਿਆਂ ਦੀ ਉਸਾਰੀ ਕਰਵਾਈ ਜਾ ਚੁੱਕੀ ਹੈ। ਇਸ ਮੌਕੇ  ਸਵ. ਜਗਿੰਦਰ ਸਿੰਘ ਦੀ ਯਾਦ ਵਿਚ ਮਹਿੰਦਰ ਕੌਰ ਚਹਿਲ ਤੇ ਪਰਿਵਾਰ ਵੱਲੋਂ ਕਮਰੇ ਦੀਉਸਾਰੀ ਲਈ ਕੀਤੀ ਸਹਾਇਤਾ ਬਦਲੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਰਦੁਆਰਾ ਕਮੇਟੀ  ਪ੍ਰਧਾਨ ਏਕਮ ਸਿੰਘ ਦਿਓਲ, ਹੈੱਡ ਟੀਚਰ ਅਸਵਨੀ ਕੁਮਾਰ, ਪੰਚ ਅਮਰ ਸਿੰਘ, ਪੰਚ ਮੱਘਰ ਸਿੰਘ, ਪੰਚ ਪਰਮਜੀਤ ਕੌਰ, ਰਾਣਾ ਕਨੇਡਾ, ਦਲਜੀਤ ਸਿੰਘ ਕਨੇਡਾ, ਰਿਟ ਟੀਚਰ ਦਰਸ਼ਨ ਸਿੰਘ ਅਤੇ ਚੌਕੀਦਾਰ ਪ੍ਰੇਮ ਸਿੰਘ ਚੋਪੜਾ ਆਦਿ ਹਾਜਰ ਸਨ।