ਸਰਕਾਰ ਵੱਲੋਂ ਫਤਿਹਗੜ੍ਹ ਸਾਹਿਬ ਦੇ 7 ਖਿਡਾਰੀਆਂ ਨੂੰ ਕਰੀਬ 21 ਲੱਖ ਦੇ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ : ਖੇਡਾਂ ਦੇ ਖੇਤਰ ਵਿਚ ਸੂਬੇ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਪੰਜਾਬ ਸਰਕਾਰ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਕੰਮ ਕਰ ਰਹੀ ਹੈ ਅਤੇ ਵੱਖ ਵੱਖ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਚੰਗਾ ਮਾਣ ਸਨਮਾਨ ਦੇ ਕੇ ਨਿਵਾਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਕੈਸ਼ ਐਵਾਰਡ ਸਮਾਰੋਹ ਦੌਰਾਨ ਰਾਸ਼ਟਰੀ ਖੇਡਾਂ 2022 ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ 7 ਖਿਡਾਰੀਆਂ ਨੂੰ ਕਰੀਬ 21 ਲੱਖ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਓਹਨਾਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ. ਮਨਦੀਪ ਸਿੰਘ (ਖੇਡ- ਤਲਵਾਰਬਾਜ਼ੀ ) ਨੂੰ 5 ਲੱਖ, ਹਰਪ੍ਰੀਤ ਕੌਰ (ਖੇਡ-ਤਲਵਾਰਬਾਜ਼ੀ ) ਨੂੰ 3 ਲੱਖ, ਮੁਮਤਾਜ਼ (ਖੇਡ-ਤਲਵਾਰਬਾਜ਼ੀ ) ਨੂੰ 3 ਲੱਖ, ਕੋਮਲਪ੍ਰੀਤ ਸ਼ੁਕਲਾ (ਖੇਡ-ਤਲਵਾਰਬਾਜ਼ੀ ) ਨੂੰ 3 ਲੱਖ , ਪ੍ਰਿਅੰਕਾ (ਖੇਡ- ਹਾਕੀ) ਨੂੰ 3 ਲੱਖ, ਮਨਜੋਤ ਸਿੰਘ (ਖੇਡ-ਬਾਸਕਟਬਾਲ) - 2 ਲੱਖ, ਪਰਮਜੋਤ ਕੌਰ (ਖੇਡ-ਅਥਲੈਟਿਕਸ) ਨੂੰ 2 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੂਰੇ ਪੰਜਾਬ ਦੇ 147 ਖਿਡਾਰੀਆਂ ਨੂੰ ਕੁੱਲ 5 ਕਰੋੜ 46 ਲੱਖ ਰੁਪਏ ਵੰਡੇ ਗਏ।