ਏਂਜਲ ਆਈਲਟਸ ਸੈਂਟਰ ਦਾ ਆਇਆ ਸਾਨਦਾਰ ਨਤੀਜਾ

ਸਿੱਧਵਾਂ ਬੇਟ, 08 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਨਵੇਂ ਨਵੇਂ ਤਰੀਕੇ ਤੇ ਤਜਰਬੇ ਨਾਲ ਬੱਚਿਆਂ ਨੂੰ ਆਈਲੈਟਸ ਪੜਾ ਕੇ ਲਗਾਤਾਰ ਸੈਕੜੇ ਨਤੀਜੇ ਦੇਣ ਵਾਲੀ ਬੇਟ ਇਲਾਕੇ ਦੀ ਮੰਨੀ ਪ੍ਰਮੰਨੀ ਤੇ ਭਰੋਸੇਯੋਗ ਸੰਸਥਾਂ ਏਂਜਲ ਆਈਲਟਸ ਸੈਂਟਰ ਦੇ ਬੱਚਿਆਂ ਨੇ ਅੱਜ ਫਿਰ ਚੰਗਾ ਨਤੀਜਾ ਦੇ ਕੇ ਇਲਾਕੇ ਵਿੱਚ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।ਸੰਸਥਾ ਦੇ ਮਨੈਜਿੰਗ ਡਾØਇਰੈਕਟਰ ਮਨਿੰਦਰ ਕੌਰ ਸਲੇਮਪੁਰੀ ਨੇ ਅੱਜ ਦੇ ਆਏ ਸਾਨਦਾਰ ਨਤੀਜਿਆਂ ਦੀ  ਸਟਾਫ ਤੇ ਬੱਚਿਆਂ ਵਿੱਚ ਖੁਸੀ ਸਾਂਝੀ ਕਰਦਿਆ ਸਭ ਨੂੰ ਮੁਬਾਰਕਬਾਦ ਦਿੱਤੀ।ਉਨਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਪਿੰਡ ਅੱਬੂਪੁਰਾ ਨੇ ਲਿਸਨਿੰਗ 6.0, ਰੀਡਿੰਗ 6.5, ਰਾਈਟਿੰਗ 6.0, ਸਪੀਕਿੰਗ 6.0 ਓਵਰਆਲ 6.0 ਬੈਂਡ ਪਹਿਲੀ ਵਾਰ ਵਿੱਚ ਪ੍ਰਾਪਤ ਕਰਕੇ ਆਪਣਾ ਵਿਦੇਸ ਵਿੱਚ ਪੜਾਈ ਕਰਨ ਦਾ ਸੁਪਨਾ ਸਕਾਰ ਕਰ ਲਿਆ ਹੈ, ਤੇ ਸੰਸਥਾ ਦੇ ਸੈਕੜੇ ਸ਼ਾਈਨਿੰਗ ਸਟਾਰਾਂ ਵਿੱਚ ਨਾਮ ਦਰਜ ਕਰ ਲਿਆ।ਇਸ ਸਮੇ ਸਾਰੇ ਸਟਾਫ਼ ਵੱਲੋਂ  ਵਿਦਿਆਰਥੀ ਦਾ ਮੂੰਹ ਮਿੱਠਾ ਕਰਾਇਆ ਤੇ ਸ਼ਾਈਨਿੰਗ ਸਟਾਰ ਸਨਮਾਨ ਚਿੰਨ ਵੀਂ ਦਿੱਤਾ ਗਿਆ। ਇਸ ਸਮੇ ਸੰਸਥਾਂ ਦੇ ਸੀ.ਈ.ਓ. ਦਵਿੰਦਰ ਸਿੰਘ ਸਲੇਮਪੁਰੀ ਨੇ ਕਿਹਾ ਕਿ ਸਾਡੀ ਸੰਸਥਾ ਦੇ ਇਹ ਚੰਗੇ ਨਤੀਜੇ ਬੱਚਿਆਂ ਦੀ ਲਗਨ ਅਤੇ ਸਾਡੇ ਤਜਰਬੇਕਾਰ ਤੇ ਮਿਹਨਤੀ ਸਟਾਫ਼ ਦੀ ਬਦੌਲਤ ਹੀ ਆਏ ਹਨ। ਏਂਜਲ ਆਈਲਟਸ ਸੈਂਟਰ ਹਰ ਸਮੇ ਨਵੀ ਅਪਡੇਟ ਅਤੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜਾ ਰਿਹਾ ਹੈ।ਜਿਸ ਕਾਰਨ ਅਸੀ ਵਿਦਿਆਰਥੀ ਦੇ ਸਕੌਰ ਦੀ ਫੁੱਲ ਗਰੰਟੀ ਦਿੰਦੇ ਹਾਂ।ਸੰਸਥਾਂ ਸਮੇ ਸਮੇ ਬੱਚਿਆਂ ਦੀ ਮੰਗ ਅਨੁਸਾਰ ਤਜਰਬੇਕਾਰ ਸਟਾਫ਼ ਦੁਆਰਾ ਸੈਮੀਨਾਰ ਦਾ ਪ੍ਰਬੰਧ ਵੀਂ ਕਰਦੀ ਹੈ।ਉਨਾਂ ਕਿਹਾ ਕਿ  ਅਸੀ ਬੇਟ ਇਲਾਕੇ ਦੇ ਬੱਚਿਆਂ ਦੀਆਂ ਉਮੀਦਾਂ ਤੇ ਹਮੇਸ਼ਾਂ ਖਰਾ ਉਤਰਾਗੇ। ਏਂਜਲ ਆਈਲਟਸ ਸੈਂਟਰ ਇਲਾਕੇ ਚ ਆਪਣਾ ਭਰੋਸਾ ਬਰਕਰਾਰ ਰੱਖਣ ਲਈ ਤੇ ਬੱਚਿਆਂ ਦੇ ਰੌਸਨ ਭਵਿੱਖ ਲਈ ਕਨੈਡਾ, ਆਸਟਰੇਲੀਆ, ਇੰਗਲੈਂਡ ਆਦਿ ਦੇਸਾਂ ਦੇ ਸਟੱਡੀ ਵੀਜਾ ਸਬੰਧੀ ਚੰਗੇ ਕਾਲਜ ਤੇ ਕੋਰਸ਼ ਬਾਰੇ ਹਮੇਸ਼ਾਂ ਸਹੀ ਸਲਾਹ ਦਿੰਦੀ ਹੈ।