ਪੀ ਏ ਯੂ ਵਿਚ ਵਿਸ਼ਵ ਉੱਦਮੀ ਹਫ਼ਤਾ ਮਨਾਇਆ ਗਿਆ

ਲੁਧਿਆਣਾ 30 ਅਗਸਤ 2024 : ਪੀ.ਏ.ਯੂ. ਦੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਵਿਸ਼ਵ ਉੱਦਮੀ ਹਫ਼ਤਾ ਮਨਾਇਆ। ਇਸ ਹਫ਼ਤੇ ਦੌਰਾਨ ਉੱਦਮ ਖੇਤਰ ਦੇ ਮਾਹਿਰ ਸ੍ਰੀਮਤੀ ਰੇਖਾ ਅਰੋੜਾ ਦੁਆਰਾ ਰੇਜ਼ਿਨ ਆਰਟ 'ਤੇ ਦੋ ਦਿਨਾਂ ਵਰਕਸ਼ਾਪ ਲਗਾਈ ਗਈ। ਉਦਮੀ ਸ਼੍ਰੀਮਤੀ ਮੋਨਿਕਾ ਚੁੱਘ ਅਤੇ ਵੱਖ ਵੱਖ ਵਿਭਾਗਾਂ ਦੇ  ਵਿਦਿਆਰਥੀਆਂ ਦੁਆਰਾ ਇੱਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਡੀਨ ਡਾ. ਕਿਰਨ ਬੈਂਸ ਨੇ ਕੀਤਾ। ਉਨ੍ਹਾਂ ਨੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਲਗਾਉਣ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਹਫਤੇ ਦੌਰਾਨ ਇੱਕ ਪੋਸਟਰ ਬਣਾਉਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਲਗਭਗ 15 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੇ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ। ਵਿਭਾਗ ਦੇ ਮੁਖੀ ਡਾ.ਸ਼ਰਨਬੀਰ ਕੌਰ ਬੱਲ ਨੇ ਉੱਦਮੀਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਫਲ ਉੱਦਮੀ ਬਣਨ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਡਾ.ਹਰਪਿੰਦਰ ਕੌਰ, ਡਾ.ਰਿਤੂ ਗੁਪਤਾ, ਡਾ.ਸ਼ਿਵਾਨੀ ਰਾਣਾਅਤੇ ਡਾ.ਦੀਪਿਕਾ ਬਿਸ਼ਟ ਨੇ ਇਸ ਸਮਾਗਮ ਦਾ ਸੰਚਾਲਨ ਕੀਤਾ। ਅੰਤ ਵਿੱਚ ਇੰਟੀਰੀਅਰ ਡਿਜ਼ਾਈਨ ਅਤੇ ਸਜਾਵਟ ਦੇ ਸਰਟੀਫਿਕੇਟ ਕੋਰਸ ਦੇ ਵਿਦਿਆਰਥੀ ਸ੍ਰੀ ਰੁਸੇਲ ਬਹਿਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।