ਭਾਈਵਾਲਤਾ ਦਾ ਸੰਦੇਸ਼ ਦਿੰਦਿਆਂ ਸਿੱਖ ਨੌਜਵਾਨਾਂ ਨੇ ਮੁਸਲਿਮ ਭਾਈਚਾਰੇ ਦੇ ਰੋਜੇ ਖੁੱਲ੍ਹਵਾਏ

ਕੁੱਪ ਕਲਾਂ, 20 ਮਾਰਚ (ਬੇਅੰਤ ਸਿੰਘ ਰੋੜੀਆਂ) : ਨੇੜਲੇ ਪਿੰਡ ਕੰਗਣਵਾਲ ਵਿਖੇ ਸਿੱਖ ਨੌਜਵਾਨਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਮੁਸਲਿਮ ਭਾਈਚਾਰੇ ਦੇ ਰੋਜ਼ੇ ਬੜੇ ਸਤਿਕਾਰ ਨਾਲ ਖੁੱਲ੍ਹਵਾਏ ਗਏ। ਇਸ ਮੌਕੇ ਨੌਜਵਾਨ ਆਗੂ ਅਤੇ ਸਮਾਜ ਸੇਵੀ ਜਸ਼ਨ ਬੈਨੀਪਾਲ ਨੇ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾਂ ਆਪਸੀ ਭਾਈਚਾਰਕ ਸਾਂਝ 'ਤੇ ਪਿਆਰ ਨੂੰ ਮਜ਼ਬੂਤ ਕਰਦਾ ਹੈ। ਉਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਭਾਈਚਾਰਕ ਪਿਆਰ 'ਤੇ ਸਾਂਝ ਨੂੰ ਮੁੱਖ ਰੱਖਦਿਆਂ ਪਿੰਡ ਕੰਗਣਵਾਲ ਵਿਖੇ ਮੁਸਲਮਾਨ ਭਰਾਵਾਂ ਦੇ ਰੋਜ਼ੇ ਖੁੱਲਵਾਏ ਗਏ ਅਤੇ ਇਸ ਮੌਕੇ ਅੱਲਾ ਦੀ ਇਬਾਦਤ ਕਰਦਿਆਂ ਮਨੁੱਖਤਾ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਮੌਕੇ ਨੌਜਵਾਨ ਆਗੂ ਜਸ਼ਨ ਬੈਨੀਪਾਲ ਰੋਹਣੋ, ਸੁਖਵਿੰਦਰ ਸਿੰਘ ਨੋਨੀ, ਦਿਲਸ਼ਾਦ ਸਾਦੋ, ਯਾਸੀਨ ਨਿੱਕਾ, ਗੁਰਤੇਜ ਸਿੰਘ ਸੇਖੋਂ, ਗਗਨ ਧਾਲੀਵਾਲ, ਗੋਲਡੀ, ਸਾਹਿਲ , ਸ਼ਾਹਿਦ , ਰਾਜਾ ਆਦਿ ਹਾਜ਼ਰ ਸਨ।