ਸਹੁਰੇ ਪਰਿਵਾਰ ਵੱਲੋਂ ਲੜਕੀ ਦੀ ਕੁੱਟਮਾਰ, ਪੀੜਤ ਨੇ ਦਾਜ ਮੰਗ ਦੇ ਲਗਾਏ ਦੋਸ਼

  • ਗੱਡੀ ਜਾਂ ਪੰਜ ਲੱਖ ਦੀ ਮੰਗ ਕਰ ਰਿਹਾ ਸੁਹਰਾ ਪਰਿਵਾਰ  : ਪਿਤਾ ਜਸਪਾਲ ਸਿੰਘ 
  • ਲੜਕੀ ਲਵਪ੍ਰੀਤ ਕੌਰ ਹੋਈ ਬੇਹੋਸ, ਕਰਨਾ ਪਿਆ ਦਾਖਲ

ਮਹਿਲ ਕਲਾਂ 27 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਪਿੰਡ ਨਰੈਣਗੜ ਸੋਹੀਆ ਦੀ ਇੱਕ ਧੀ ਨਾਲ ਸਹੁਰੇ ਪਰਿਵਾਰ ਵੱਲੋਂ ਬੁਰੀ ਤਰਾਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਲਵਪ੍ਰੀਤ ਕੌਰ ਦੇ ਪਿਤਾ ਜਸਪਾਲ ਸਿੰਘ ਵਾਸੀ ਨਰੈਣਗੜ ਸੋਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਵਪ੍ਰੀਤ ਕੌਰ ਦਾ ਵਿਆਹ 2 ਮਹੀਨੇ ਪਹਿਲਾਂ ਨਿਰਮਲ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਹਿੰਮਤਪੁਰਾ (ਮੋਗਾ) ਨ‍ਾਲ ਹੋਇਆ ਸੀ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਨਿਰਮਲ ਸਿੰਘ, ਉਸਦੀ ਮਾਤਾ ਗੁਰਮੇਲ ਕੌਰ ਸਾਡੇ ਤੋਂ ਦਾਜ ਦੀ ਮੰਗ ਕਰਨ ਲੱਗੇ ਤੇ ਗੱਡੀ ਲਈ ਲੜਕੀ ਨੂੰ ਤੰਗ ਪ੍ਰੇਸਾਨ ਕਰਨ ਅਤੇ ਕੁੱਟਮਾਰ ਕਰਨ ਲੱਗੇ। ਲੜ੍ਕੀ ਦੇ ਸਾਰੇ ਗਹਿਣੇ ਲਾਹਕੇ ਆਪਣੇ ਕੋਲ ਰੱਖ ਲਏ। 8 ਫਰਬਰੀ ਤੋਂ ਲਗਾਤਾਰ ਬੁਰੀ ਤਰਾਂ ਕੁੱਟਮਾਰ ਕਰ ਰਿਹਾ ਹੈ। ਮੈ ਜਮੀਨ ਵੇਚ ਕੇ ਲੜਕੀ ਦਾ ਵਿਆਹ ਕੀਤਾ ਸੀ, ਹੋਰ ਦਾਜ ਦੇਣ ਤੋਂ ਬੇਵੱਸ ਹਾਂ। ਹੁਣ ਜਦੋਂ ਬੁਰੀ ਤਰਾਂ ਕੁੱਟਿਆ ਤਾਂ ਲੜਕੀ ਲਵਪ੍ਰੀਤ ਕੌਰ ਬੇਹੋਸ ਹੋ ਗਈ ਜਿਸ ਨੂੰ ਮਹਿਲ ਕਲਾਂ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਲੜਕੀ ਲਵਪ੍ਰੀਤ ਕੌਰ ਨੇ ਰੋਦਿਆ ਦੱਸਿਆ ਕਿ ਮੈਨੂੰ ਇੱਕ ਮਹੀਨੇ ਤੋਂ ਲਗਾਤਾਰ ਕੁੱਟਿਆ ਜਾ ਰਿਹਾ ਹੈ। ਜਦੋਂ ਮੈ ਆਪਣੇ ਪਰਿਵਾਰ ਦੀ ਦੱਸਣ ਦੀ ਕੋਸ਼ਿਸ਼ ਕਰਦੀ ਹਾਂ ਤਾ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਦੀਆਂ ਹਨ। ਮੇਰਾ ਪਤੀ ਨਿਰਮਲ ਸਿੰਘ ਦਵਾਈਆਂ ਦੀ ਦੁਕਾਨ ਤੇ ਨੌਕਰੀ ਕਰਦਾ ਹੈ। ਮੈ ਦੁਖੀ ਹੋ ਕੇ ਟਾਈਮ ਕੱਢ ਰਹੀ ਹਾਂ। ਮੈਨੂੰ ਗੱਡੀ ਜਾਂ ਪੰਜ ਲੱਖ ਰੁਪਏ ਆਪਣੇ ਮਾਪਿਆਂ ਤੋਂ ਲਿਆਉਣ ਲਈ ਕੁੱਟਿਆ ਮਾਰਿਆ ਜਾ ਰਿਹਾ ਹੈ। ਇਸ ਮੌਕੇ ਲੜਕੀ ਦੇ ਪਰਿਵਾਰ ਨੇ ਮੰਗ ਕੀਤੀ ਕਿ ਸਾਡੀ ਲੜਕੀ ਦੀ ਕੁੱਟਮਾਰ ਕਰਨ ਵਾਲੇ ਸਹੁਰੇ ਪਰਿਵਾਰ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਲੜਕੀ ਲਵਪ੍ਰੀਤ ਕੌਰ ਦੇ ਪਤੀ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇਹ ਸਭ ਝੂਠ ਹੈ। ਮੇਰੇ ਵੱਲੋਂ ਕਦੇ ਵੀ ਹੱਥ ਨਹੀ ਚੁੱਕਿਆ ਗਿਆ ਜਦਕਿ ਮਰਜੀ ਨਾਲ ਪੇਕੇ ਗਈ ਹੈ।