ਜੀ.ਐਚ.ਜੀ ਸਕੂਲ ਨੇ ਸਹੋਦਿਆ ਸਕੂਲ ਦੀ ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤੇ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅਤੇ ਮਹੱਤਵਪੂਰਨ ਅੰਗ ਹਨ।ਜੋ ਵਿਦਿਆਰਥੀ ਜੀਵਨ ਦੀ ਘਾੜਤ ਘੜਦਿਆਂ ਹੋਇਆਂ ਉਨ੍ਹਾਂ ਵਿੱਚ ਈਮਾਨਦਾਰੀ, ਸਹਿਯੋਗ, ਦ੍ਰਿੜ੍ਹਤਾ ਅਤੇ ਆਤਮਵਿਸ਼ਵਾਸ ਵਰਗੇ ਗੁਣ ਪੈਦਾ ਕਰਦੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ  ਮਾਨਯੋਗ ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਦੀ ਯੋਗ ਅਗਵਾਈ ਹੇਠ ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਦੇ ਵਿਦਿਆਰਥਣਾਂ ਦੀ ਵਾਲੀਬਾਲ ਟੀਮ ਨੇ ਲੁਧਿਆਣਾ ਸਹੋਦਿਆ ਸਕੂਲ ਦੇ ਟੂਰਨਾਮੈਟਾਂ ਵਿੱਚ ਭਾਗ ਲਿਆ।  15 ਅਕਤੂਬਰ, 2022 ਨੂੰ  ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਝੋਰੜਾਂ, ਵਿਖੇ ਸਕੂਲ ਇਹ ਮੁਕਾਬਲਾ ਹੋਇਆ।  ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੰਡਰ -17 ਕੁੜੀਆਂ ਨੇ ਗੋਲਡ ਮੈਡਲ ਹਾਸਿਲ ਕਰਕੇ ਜਿੱਤ ਦਾ ਝੰਡਾ ਗੱਡਿਆ।ਇਸ ਤੋਂ ਇਲਾਵਾ ਅੰਡਰ-19 ਲੜਕੀਆਂ ਨੇ ਵਾਲੀਬਾਲ ਸਹੋਦਿਆ ਸਕੂਲ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਸ਼੍ਰੀ ਪਵਨ ਸੂਦ ਨੇ ਸਾਰੇ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ ਉੱਤੇ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੇ ਕੋਚ ਸ਼੍ਰੀ ਹਰਮਨਦੀਪ ਸਿੰਘ (ਡੀ.ਪੀ.ਈ.), ਸ਼੍ਰੀ ਭੁਪਿੰਦਰ ਸਿੰਘ (ਡੀ.ਪੀ.ਈ.) ਅਤੇ ਜਸਵੀਰ ਕੌਰ (ਪੀ.ਟੀ.ਆਈ.) ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡ ਲਈ ਤਿਆਰ ਕੀਤਾ।ਕਿਸੇ ਵੀ ਖਿਡਾਰੀ ਨੂੰ ਤਿਆਰ ਕਰਨ ਅਤੇ ਸਰਵ ਉੱਚ ਪ੍ਰਦਰਸ਼ਨ ਕਰਨ ਦੇ ਕਾਬਲ ਬਣਾਉਣ ਵਿੱਚ ਕੋਚ ਦਾ ਅਹਿਮ ਅਤੇ ਜ਼ਰੂਰੀ ਯੋਗਦਾਨ ਹੁੰਦਾ ਹੈ।ਉਨ੍ਹਾਂ ਨੇ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹਾ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।