ਗਤਕਾ ਵਿਖਾਵਾ ਹੋਲਾ ਮਹੱਲਾ ਦਾ ਅਨਿੱਖੜਵਾਂ ਅੰਗ : ਕੈਬਨਿਟ ਮੰਤਰੀ ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ , 06 ਮਾਰਚ : ਜਿਲ੍ਹਾ ਪ੍ਰਸਾਸ਼ਨ ਵੱਲੋਂ ਹੋਲਾ ਮਹੱਲਾ ਮੌਕੇ ਦੇਸ਼ਾਂ ਵਿਦੇਸ਼ਾਂ ਤੋ ਪਹੁੰਚ ਰਹੀਆਂ ਸੰਗਤਾਂ ਲਈ ਹਰ ਤਰਾਂ ਦੀਆਂ ਸੇਵਾਵਾਂ ਤੋ ਲੈ ਕੇ ਸਿੱਖੀ ਵਿਰਾਸਤ ਦਾ ਪ੍ਰਤੀਕ ਗਤਕਾ ਦੇ ਪ੍ਰਦਰਸ਼ਨ ਕੀਤੇ ਗਏ। ਇਸ ਵਿਸ਼ੇਸ ਮੌਕੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਨੇ ਕਿਹਾ ਕਿ ਸੂਬੇ ਦੇ ਪ੍ਰਚੀਨ ਤੇ ਅਮੀਰ ਵਿਰਸੇ ਨੂੰ ਸੰਭਾਲਣਾਂ ਅਤੇ ਇਸ ਦਾ ਪ੍ਰਚਾਰ ਕਰਨਾ ਸਾਡਾ ਫਰਜ਼ ਹੈ, ਜਿਸ ਦੇ ਮੱਦੇਨਜ਼ਰ ਵਿਰਾਸਤ ਏ ਖਾਲਸਾ ਦੇ ਓਪਨ ਏਅਰ ਥੀਏਟਰ ਵਿੱਚ ਸੰਗਤਾਂ ਦੇ ਲਈ ਇਹ ਗਤਕਾ ਪ੍ਰਦਰਸ਼ਨ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਤਾਂ ਵੱਲੋ ਇਸ ਓਪਨ ਏਅਰ ਥੀਏਟਰ ਵਿਚ ਕਰਵਾਏ ਜਾ ਰਹੇ ਗਤਕਾ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਵੱਡੀ ਗਿਣਤੀ ਵਿਚ ਇਸ ਦਾ ਅਨੰਦ ਮਾਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਭਾਰਤ,ਚ ਬੜੇ ਉਤਸ਼ਾਹ ਨਾਲ ਸਿੰਘ ਇਸ ਗਤਕਾ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ, ਜਿਸ ਵਿੱਚ ਛੋਟੇ ਉਮਰ ਦੀ ਸਿੰਘ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਸ.ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਸੰਗਤਾਂ ਦੇ ਲਈ ਇਹ ਗਤਕਾ ਪ੍ਰਦਰਸ਼ਨ ਲਗਾਤਾਰ ਤਿੰਨ ਦਿਨ ਚੱਲਣਗੇ, ਜਿਸ ਲਈ ਇੱਥੇ ਕੋਈ ਵੀ ਦਰਸ਼ਕ ਆ ਕੇ ਇਸ ਯੁੱਧ ਕਲਾ ਦਾ ਅਨੰਦ ਮਾਣ ਸਕਦੇ ਹਨ, ਜਿਸ ਦੀ ਕੋਈ ਵੀ ਟਿਕਟ ਜਾਂ ਫੀਸ ਨਹੀ ਰੱਖੀ ਗਈ।  ਸਿੱਖਿਆ ਮੰਤਰੀ ਨੇ ਕਿਹਾ ਕਿ ਗਤਕਾ ਮਾਹਰ ਅਭਿਆਸੀਆਂ ਦੁਆਰਾ ਖੇਡਿਆ ਜਾਂਦਾ ਹੈ, ਜਿਸ ਵਿੱਚ ਤਲਵਾਰਾ, ਬਰਛਿਆ, ਢਾਲਾ ਸਮੇਤ ਕਈ ਤਰਾਂ ਦੇ ਹਥਿਆਰਾ ਦੀ ਵਰਤੋ ਕੀਤੀ ਜਾਂਦੀ ਹੈ। ਜਿਸ ਦੇ ਮੱਦੇਨਜ਼ਰ ਸੁਰੱਖਿਆ ਸਬੰਧੀ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਰਵਾਇਤੀ ਬਾਣੇ ਵਿਚ ਸ਼ਜੇ ਨੌਜਵਾਨਾਂ ਤੇ ਬੱਚਿਆ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਖੁਸ਼ੀ ਤੇ ਮਾਣ ਜਾਹਰ ਕੀਤੀ ਅਤੇ 10 ਹਜ਼ਾਰ ਰੁਪਏ ਦੀ ਇਨਾਂਮੀ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਸਲਾ ਨੂੰ ਅਜਿਹੇ ਰਵਾਇਤੀ ਪ੍ਰਦਰਸ਼ਨ ਕਰਨ ਲਈ ਨਿਰੰਤਰ ਅਭਿਆਸ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਵਿਰਾਸਤ ਏ ਖਾਲਸਾ ਵਿੱਚ ਇਨ੍ਹਾਂ ਰਿਵਾਇਤੀ ਪੇ਼ਸ਼ਕਾਰੀਆਂ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਮੋਕੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਮੇਲਾ ਅਫਸਰ ਮਨੀਸ਼ਾ ਰਾਣਾ ਐਸ.ਡੀ.ਐਮ, ਡਿਪਟੀ ਡਾਇਰੈਕਟਰ ਡੇਅਰੀ ਗੁਰਵਿੰਦਰਪਾਲ ਸਿੰਘ ਕਾਹਲੋਂ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਨਵਤੇਜ ਸਿੰਘ ਚੀਮਾ, ਕਾਰਜਕਾਰੀ ਇੰ.ਟੂਰਿਜਮ ਬੀ.ਐਸ.ਚਾਨਾ, ਐਸ.ਡੀ.ਓ ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ