ਚੋਰ ਗਰੋਹ ਨੇ ਕਈ ਦੁਕਾਨਾਂ ਦੇ ਏਸੀ ਦੇ ਕੰਪਰੈਸਰ ਯੂਨਿਟ ਕੀਤੇ ਚੋਰੀ

ਰਾਏਕੋਟ, 10 ਅਪ੍ਰੈਲ (ਜੱਗਾ) : ਚੋਰ ਗਰੋਹ ਵੱਲੋਂ ਸਥਾਨਕ ਬੱਸ ਸਟੈਂਡ ਨੇੜੇ ਸਥਿਤ ਮਾਰਕੀਟ ਵਿੱਚੋਂ ਕਈ ਦੁਕਾਨਾਂ ਦੇ ਏਸੀ ਦੇ ਕੰਪਰੈਸਰ ਯੂਨਿਟ ਚੋਰੀ ਕਰ ਲੈਣ ਦੀ ਖਬਰ ਹੈ। ਇਸ ਸਬੰਧ ਵਿੱਚ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਦੁਕਾਨਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਰਾਤ ਸਮੇਂ ਦੁਕਾਨ ਵਿੱਚ ਲੱਗਾ ਏਸੀ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ। ਸਵੇਰੇ ਜਦ ਉਹ ਦੁਕਾਨ ਤੇ ਆਇਆ ਅਤੇ ਏਸੀ ਔਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇ ਏਸੀ ਔਨ ਨਾ ਹੋਣ ਤੇ ਦੇਖਿਆ ਕਿ ਦੁਕਾਨ ਦੀ ਛੱਤ ਤੇ ਲੱਗਾ ਏਸੀ ਦਾ ਕੰਪਰੈਸਰ ਯੂਨਿਟ ਗਾਇਬ ਹੈ। ਇਸ ਦੇ ਨਾਲ ਹੀ ਉਸ ਨੇ ਦੇਖਿਆ ਕਿ ਉਸਦੇ ਗੁਆਂਢੀ ਦੁਕਾਨਦਾਰ ਗੁਰੂ ਨਾਨਕ ਗਲਾਸ ਹਾਊਸ ਵਾਲੇ ਦਾ ਕੰਪਰੈਸਰ ਯੂਨਿਟ ਵੀ ਗਾਇਬ ਹੋ ਚੁੱਕਾ ਹੈ। ਦੁਕਾਨਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਉਸ ਨੇ ਕੁਝ ਦਿਨ ਪਹਿਲਾਂ ਹੀ ਦੁਕਾਨ ਵਿੱਚ ਇਹ ਸੀ ਲਗਵਾਇਆ ਸੀ। ਬਾਅਦ ਦੇ ਵਿੱਚ ਪਤਾ ਲੱਗਾ ਕਿ ਇਸ ਤੋਂ ਇਲਾਵਾ ਉਸ ਇਲਾਕੇ ਦੀ ਇੱਕ ਫਾਈਨੈਂਸ ਕੰਪਨੀ ਅਤੇ ਇੱਕ ਆਈਲੈਟਸ ਕੋਚਿੰਗ ਸੈਂਟਰ ਵਿੱਚ ਵੀ ਲੱਗੇ ਏਸੀ ਦੇ ਕੰਪਰੈਸਰ ਯੂਨਿਟ ਗਾਇਬ ਹੋਏ ਹਨ। ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਏਸੀ ਚੋਰੀ ਦੀ ਘਟਨਾ ਬਾਰੇ ਰਾਏਕੋਟ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ  ਗਿਆ ਹੈ।