"ਭਾਰਤ ਜੋੜੋ ਯਾਤਰਾ" ਰਾਹੀਂ ਭਾਰਤ ਦਾ ਭਵਿੱਖ ਸ਼੍ਰੀ ਰਾਹੁਲ ਗਾਂਧੀ ਨੂੰ ਮਿਲੀ ਹਰਮਨ ਪਿਆਰਤਾ ਭਾਜਪਾ ਨੂੰ ਬਰਦਾਸ਼ਤ ਨਹੀਂ ਹੋਈ : ਬਾਵਾ

  • ਰਾਹੁਲ ਗਾਂਧੀ ਦੀ ਮਿਹਨਤ, ਸਚਾਈ, ਸਾਦਗੀ, ਸਪਸ਼ਟਤਾ ਅਤੇ ਦੇਸ਼ ਭਗਤੀ ਭਾਰਤ ਦੇ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਗਈ ਹੈ
  • ਭਾਜਪਾ ਓ.ਬੀ.ਸੀ. ਦੀ ਸਿਆਸਤ ਕਰਕੇ ਪਛੜੇ ਵਰਗ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੀ ਹੈ

ਲੁਧਿਆਣਾ, 25 ਮਾਰਚ : "ਭਾਰਤ ਜੋੜੋ ਯਾਤਰਾ" ਰਾਹੀਂ ਭਾਰਤ ਦਾ ਭਵਿੱਖ ਸ਼੍ਰੀ ਰਾਹੁਲ ਗਾਂਧੀ ਨੂੰ ਮਿਲੀ ਹਰਮਨ ਪਿਆਰਤਾ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟ ਕੁੱਲ ਹਿੰਦ ਕਾਂਗਰਸ (ਪਛੜੀਆਂ ਸ਼੍ਰੇਣੀਆਂ) ਇੰਚਾਰਜ ਪੰਜਾਬ ਨੇ ਕਹੇ। ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਮਿਹਨਤ, ਸਚਾਈ, ਸਾਦਗੀ, ਸਪਸ਼ਟਤਾ ਅਤੇ ਦੇਸ਼ ਭਗਤੀ ਭਾਰਤ ਦੇ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਗਈ ਹੈ। ਜਦੋਂ ਉਹਨਾਂ ਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 3700 ਕਿੱਲੋਮੀਟਰ ਲੰਬੀ ਪੈਦਲ ਯਾਤਰਾ ਕਰਕੇ ਭਾਰਤ ਦੇ ਇਤਿਹਾਸ ਵਿਚ ਮੀਲ ਪੱਥਰ ਗੱਡ ਦਿੱਤਾ ਸੀ ਅਤੇ ਹਰ ਭਾਰਤੀ ਨੂੰ ਉਹਨਾਂ ਨੇ ਅਤੇ ਹਰ ਭਾਰਤੀ ਨੇ ਉਹਨਾਂ ਨੂੰ ਪਿਆਰ, ਸਤਿਕਾਰ ਅਤੇ ਆਸ਼ੀਰਵਾਦ ਦਿੱਤਾ ਸੀ ਕਿ ਕਿਸ ਤਰਾਂ ਇਸ ਯੁਵਾ ਨੇਤਾ ਨੇ ਸਮੁੱਚੇ ਭਾਰਤੀਆਂ ਨੂੰ ਇੱਕ ਲੜੀ 'ਚ ਪਰੋ ਕੇ ਗੌਰਵਮਈ ਇਤਿਹਾਸ ਰਚਿਆ। ਇਸ ਤਰਾਂ ਭਾਰਤੀਆਂ ਦੇ ਮਨਾਂ ਵਿਚ ਰਾਹੁਲ ਗਾਂਧੀ ਦਾ ਨਾਮ ਭਾਰਤ ਦੇ ਭਵਿੱਖ ਦੇ ਰੂਪ ਵਿਚ ਉੱਕਰਿਆਂ ਗਿਆ।  ਉਹਨਾਂ ਕਿਹਾ ਕਿ ਹੁਣ ਭਾਜਪਾ ਜਾਤੀਆਂ ਦੀ ਸਿਆਸਤ ਕਰਕੇ ਓ.ਬੀ.ਸੀ. (ਪਛੜੀਆਂ ਸ਼੍ਰੇਣੀਆਂ) ਨੂੰ ਇਸਤੇਮਾਲ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ ਜਿਸ ਨੂੰ ਭਾਰਤ ਦੇ ਲੋਕ ਕਦੇ ਵੀ ਪਸੰਦ ਨਹੀਂ ਕਰਨਗੇ ਕਿਉਂ ਕਿ ਭਾਰਤ ਦੇ ਲੋਕ ਸੈਕੂਲਰ ਸੋਚ ਦੇ ਧਾਰਨੀ ਹਨ ਅਤੇ ਭਾਰਤ ਦਾ ਭਵਿੱਖ ਸੈਕੂਲਰ ਸੋਚ ਦੇ ਲੋਕਾਂ ਦੇ ਹੱਥਾਂ ਵਿਚ ਵੇਖਣਾ ਚਾਹੁੰਦੇ ਹਨ।