ਸੁਨਾਮ ਦੇ ਢਾਬੇ ਤੇ ਇੱਕ ਦੋਸਤ ਨੇ ਆਪਣੇ ਦੂਸਰੇ ਦੋਸਤ ਦੇ ਗੋਲੀਮਾਰ ਕੇ ਮੌਤ ਦੇ ਘਾਟ ਉਤਾਰਿਆ

ਸੁਨਾਮ, 17 ਫਰਵਰੀ : ਸੁਨਾਮ ਦੇ ਇੱਕ ਢਾਬੇ ਤੇ ਇੱਕ ਦੋਸਤ ਵੱਲੋਂ ਆਪਣੇ ਦੂਸਰੇ ਦੋਸਤ ਦੇ ਗੋਲੀਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦੀ ਖ਼ਬਰ ਹੈ।ਮਿਲੀ ਜਾਣਕਾਰੀ ਅਨੁਸਾਰ ਕਈ ਦੋਸਤ ਇੱਕਠੇ ਹੋ ਕੇ ਪਟਿਆਲਾ ਦੇ ਪਿੰਡ ਘੜਾਮ ਵਿਖੇ ਕਬੱਡੀ ਦੇ ਮੈਚ ਦੇਖਣ ਲਈ ਗਏ ਸਨ, ਜਿੱਥ ਪਿੰਡ ਸ਼ੇਰੋਂ ਦੇ ਵਾਸੀ ਸੁਖਜਿੰਦਰ ਧਰਮਿੰਦਰ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਖਜਿੰਦਰ ਸਿੰਘ ਚੱਠਾ ਵਾਸੀ ਸਿੰਘਪੁਰਾ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਿ ਤੂੰ ਮੇਰੀ ਬੇਇਜ਼ਤੀ ਕਰ ਦਿੱਤੀ। ਆਪਸੀ ਰੌਲੇ ਦੇ ਚਲਦਿਆਂ ਸਾਰੇ ਦੋਸਤ ਦੋ ਗੱਡੀਆਂ ਉਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਚੱਲ ਪਏ, ਜਦੋਂ ਸੁਨਾਮ ’ਚ ਪਟਿਆਲਾ ਰੋਡ ਉਤੇ ਇਕ ਢਾਬੇ ਉਤੇ ਰੋਟੀ ਖਾਣ ਲੱਗੇ ਤਾਂ ਧਰਮਿੰਦਰ ਸਿੰਘ ਨੇ ਆਪਣੇ ਦੋਸਤ ਸੁਖਜਿੰਦਰ ਸਿੰਘ ਚੱਠਾ ਨੂੰ ਗੋਲੀ ਮਾਰ ਦਿੱਤੀ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। ਗੋਲੀ ਲੱਗਣ ਕਾਰਨ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।