ਸਿਵਲ ਹਸਪਤਾਲ ਜਗਰਾਉ ਵਿਖੇ ਹਾਰਟ ਅਟੈਕ ਰੋਕਨ ਵਾਲੇ ਟੀਕੇ ਲਗਾਏ ਜਾਣ ਫਰੀ : ਵਿਧਾਇਕ ਮਾਣੂਕੇ

ਜਗਰਾਉ  (ਰਛਪਾਲ ਸਿੰਘ ਸ਼ੇਰਪੁਰੀ ) : ਸਿਵਲ ਹਸਪਤਾਲ ਜਗਰਾਉ ਵਿਖੇ, ਵਿਧਾਇਕ ਸਰਬਜੀਤ ਕੌਰ ਮਾਣੂਕੇ ਜਗਰਾਉ ਵੱਲੋ ਹਸਪਤਾਲ ਵਿੱਚ ਅਚਾਨਕ ਸਵੇਰੇ ਦੋਰਾ ਕੀਤਾ ਅਤੇ ਹਸਪਤਾਲ ਵਿੱਚ ਸਮੂਹ ਡਾਕਟਰਜ ਸਾਹਿਬਾਨ ਨਾਲ ਮੀਟਿੰਗ ਕੀਤੀ ਅਤੇ ਹਸਪਤਾਲ ਵਿਚ ਜੋ ਸਟਾਫ ਦੀ ਘਾਟ ਹੈ।ਉਸ ਸਬੰਧ ਵਿੱਚ ਡਾ ਪੁਨੀਤ ਕੌਰ ਸਿੱਧੂ ਐਸ.ਐਮ.ਓ.ਸੀ ਐਚ ਜਗਰਾਉ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਮੈਡੀਸ਼ਨ,ਬੱਚਿਆ ਦੇ ਮਾਹਿਰ ਡਾਕਟਰਾ ਦੀ  ਬਹੁਤ ਜਿਆਦ ਜਰੂਰਤ ਹੈ।ਅਤੇ ਇਹ ਵੀ ਦੱਸਿਆ ਕਿ ਹੋਰ ਸਟਾਫ ਸਮੇਤ ਦਰਜਾ ਚਾਰ ਸਟਾਫ ਦੀ ਘਾਟ ਹੈ।ਵਿਧਾਇਕ ਨੇ ਮਾਣੂਕੇ ਨੇ ਇਹ ਘਾਟ ਜਲਦੀ ਪੂਰੀ ਕਰਨ ਦਾ ਵਾਆਦਾ ਕੀਤਾ ਤੇ ਨਾਲ ਹੀ ਉਨਾਂ ਕਿਹਾ ਕਿ ਸਰਕਾਰ ਵੱਲੋ ਹਸਪਤਾਲ ਵਿੱਚ ਭੇਜੇ ਹਾਰਟ ਅਟੈਕ ਰੋਕਨ ਵਾਲੇ ਟੀਕੇ (ਟੈਨੇਕਟ ਪਲੇਸ ,ਸਟੋਮੀ ਪ੍ਰਜੈਕਟ ਅਧੀਨ ) ਲੋੜ ਅਨੁਸਾਰ ਵੱਧ ਤੋ ਵੱਧ ਲਗਾਉਣ ਬਾਰੇ ਕਿਹਾ।ਉਨਾਂ ਅੱਗੇ ਕਿਹਾ ਕਿ ਇਹ ਟੀਕੇ ਦੀ ਕੀਮਤ ਲਗਭਗ 30 ਹਜਾਰ ਰੁਪਏ ਬਜਾਰ ਵਿੱਚ ਹੈ ਤੇ ਇਹ ਟੀਕਾ ਹਸਪਤਾਲ ਵਿੱਚ ਬਿਲਕੁੱਲ ਮੁਫਤ ਲਗਾਇਆ ਜਾਵੇਗਾ।ਤੇ ਇਸ ਨਾਲ ਹੀ ਵਿਧਾਇਕ ਵੱਲੋ ਸਾਰੇ ਸਟਾਫ ਨੂੰ ਹਸਪਤਾਲ ਵਿੱਚ ਸਮੇਂ ਸਿਰ ਆਉਣ ਦੀਆਂ ਹਦਾਇਤਾਂ ਕੀਤੀਆ ਤੇ ਹਸਪਾਤਲ ਦੀ ਪੂਰੀ ਸਫਾਈ ਰੱਖਣ ਬਾਰੇ ਕਿਹਾ।ਵਿਧਾਇਕ ਵੱਲੋ ਹਸਪਤਾਲ ਆਪਣੇ ਪੱਧਰ ਤੇ ਸਿਕਾਇਤ ਬੋਕਸ ਵੀ ਲਗਾਇਆ ਕਿ ਜੇਕਰ ਕਿਸੇ ਨੂੰ ਕੋਈ ਸਿਕਾਇਤ ਹੋਵੇ ਤਾਂ ਉਹ ਆਪਣੀ ਸਿਕਾਇਤ ਇਸ ਬੋਕਸ ਵਿੱਚ ਪਾ ਸਕਦਾ ਹੈ।