ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਵਲੋਂ ਚਾਰ ਰੋਜ਼ਾ ਕੈਂਪ ਦੀ ਸ਼ੁਰੂਆਤ

ਬਰਨਾਲਾ, 28 ਅਗਸਤ 2024 : ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਵਲੋਂ ਚਾਰ ਰੋਜ਼ਾ ਕੈਂਪ ਦੀ ਸ਼ੁਰੂਆਤ ਰੈਡ ਕਰਾਸ ਭਵਨ ਬਰਨਾਲਾ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਸ੍ਰੀ ਸਤਵੰਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਆਈ.ਆਰ.ਡੀ. ਮੋਹਾਲੀ ਵਲੋਂ ਅਧਿਕਾਰੀਆਂ/ਕਰਮਚਾਰੀਆਂ ਲਈ ਥਮੈਟਿਕ ਜੀ.ਪੀ.ਡੀ.ਪੀ. (9 ਥੀਮ) ਸਬੰਧੀ ਟਰੇਨਿੰਗ ਵਿੱਚ ਬਲਾਕ ਬਰਨਾਲਾ ਦੇ ਆਉਂਦੇ ਵਿਭਾਗਾਂ ਦੇ ਸਮੂਹ ਕਰਮਚਾਰੀਆਂ ਨੇ ਭਾਗ ਲਿਆ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ: ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ 17 ਟੀਚਿਆਂ ਨੂੰ 9 ਥੀਮਾਂ ਵਿੱਚ ਵੰਡ ਕੇ 2030 ਤੱਕ ਟੀਚਾ ਪੂਰਾ ਕਰਨ ਲਈ ਮਿਥਿਆ ਗਿਆ ਹੈ। ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀਆ ਮੀਟਿੰਗਾਂ ਵਿੱਚ ਸਾਰੇ ਵਿਭਾਗ ਆਪਣੇ ਕੰਮਾਂ ਦੀ ਸੂਚੀ ਦਰਜ ਕਰਵਾਉਣ ਲਈ ਸ਼ਮੂਲੀਅਤ ਕਰਨ ਲਈ ਯਕੀਨੀ ਬਣਾਉਣ। ਐਸ.ਆਈ.ਆਰ.ਡੀ. ਰਿਸੋਰਸ ਪਰਸਨ ਗਗਨਦੀਪ ਕੌਰ ਅਤੇ ਕਿਰਨ ਬਾਲਾ ਨੇ ਕਿਹਾ ਕਿ ਇਨ੍ਹਾਂ ਥੀਮਾਂ ਰਾਹੀਂ ਸਾਰੀਆਂ ਹੀ ਵਿਭਾਗਾਂ ਵਿੱਚ ਕੰਮ ਆਨਲਾਈਨ ਕੀਤਾ ਜਾਵੇਗਾ। ਜੋ ਪੰਚਾਇਤੀ ਰਾਜ ਅਧੀਨ ਸਕੀਮਾਂ ਚੱਲਦੀਆਂ ਹਨ। ਉਨ੍ਹਾਂ ਦੀ ਸਮੁੱਚੀ ਜਾਣਕਾਰੀ ਦਿੱਤੀ ਗਈ। ਵਾਟਰ ਵਰਕਸ ਵਿਭਾਗ ਦੇ ਬਾਲਕ ਕੁਆਰਡੀਨੇਟਰ ਕੁਲਵਿੰਦਰ ਸਿੰਘ ਨੇ ਸੁੱਧ ਪਾਣੀ ਪੀਣ ਬਾਰੇ ਜਾਣਕਾਰੀ ਦਿੱਤੀ। ਸੈਲਫ ਹੈਲਫ ਗਰੁੱਪ ਵਲੋਂ ਗੁਰਵਿੰਦਰ ਕੌਰ ਨੇ ਗਰੁੱਪਾਂ ਬਾਰੇ ਜਾਣਕਾਰੀ ਦਿੱਤੀ ਤੇ ਵੱਧ ਤੋਂ ਵੱਧ ਔਰਤਾਂ ਨੂੰ ਜੁੜਨ ਲਈ ਪ੍ਰੇਰਿਆ। ਹਰਜਿੰਦਰ ਕੌਰ ਬਡਬਰ ਨੇ ਆਪਣਾ ਸਵੈ ਰੁਜ਼ਗਰ ਸ਼ੁਰੂ ਕਰ ਕੇ 290 ਔਰਤਾਂ ਨੂੰ ਸੈਲਫ ਹੈਲਫ ਗਰੁੱਪ ਰਾਹੀਂ ਜੋੜਿਆ ਗਿਆ ਹੈ। ਇਸ ਮੌਕੇ ਏ.ਪੀ.ਓ. ਨਰੇਗਾ ਗਗਨਦੀਪ ਸਿੰਘ ਬਰਨਾਲਾ, ਈ. ਪੰਚਾਇਤ ਰਣਧੀਰ ਸਿੰਘ, ਪੰਚਾਇਤ ਸਕੱਤਰ ਜੱਗਾ ਸਿੰਘ, ਕ੍ਰਿਸ਼ਨ ਭਗਵਾਨ, ਗੁਰਵਿੰਦਰ ਸਿੰਘ ਗਿੱਲ, ਕੁਲਵਿੰਦਰ ਸਿੰਘ ਜੇ.ਈ., ਗੁਰਪ੍ਰੀਤ ਸਿੰਘ ਸ਼ੇਰਗਿੱਲ, ਆਂਗਨਵਾੜੀ ਵਰਕਰ ਕੁਲਦੀਪ ਕੌਰ ਅਸਪਾਲ ਕਲਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।