ਸਾਬਕਾ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਤੇ ਕੁੱਝ ਲੋਕਾਂ ਵੱਲੋਂ ਹਮਲਾ, ਔਰਤ ਸਮੇਤ ਦੋ ਜਖ਼ਮੀ

ਡੇਰਾਬੱਸੀ, 04 ਅਪ੍ਰੈਲ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਤੇ ਕੁੱਝ ਲੋਕਾਂ ਵੱਲੋਂ ਹਮਲਾ ਕਰਕੇ ਜਖ਼ਮੀ ਕਰ ਦਿੱਤੇ ਜਾਣ ਦੀ ਖ਼ਬਰ ਹੈ।ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੇਕੇ ਪਰਿਵਾਰ ਜੋ ਪਿੰਡ ਅਮਲਾਲਾ ਵਿਖੇ ਰਹਿੰਦਾ ਹੈ, ਤੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਅੰਦਰ ਵੜ੍ਹ ਕੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ 70 ਸਾਲਾ ਔਰਤ ਸਮੇਤ ਦੋ ਲੋਕਾਂ ਦੇ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਭਰਤੀ ਕਰਵਾਇਆ ਗਿਆ ਹੈ। ਜੇਰੇ ਇਲਾਜ ਬਜ਼ੁਰਹ ਔਰਤ ਧਰਮ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਦੋ ਪੁੱਤਰਾਂ, ਨੂੰਹ ਅਤੇ ਨਨਾਣ ਦੇ ਲੜਕੇ ਨਾਲ ਘਰ ਵਿੱਚ ਸੀ, ਕਿ ਉਸਦੇ ਚਚੇਰੇ ਭਰਾ ਨੇ ਉਸਦੇ ਪੁੱਤ ਨਾਲ ਬਿਨ੍ਹਾ ਕਿਸੇ ਗੱਲ ਤੋਂ ਝਗੜਾ ਕਰਨਾ ਸ਼ੁਰੂ ਕਰਦਿੱਤਾ। ਜਦੋਂ ਉਸਦਾ ਲੜਕਾ ਲੜ੍ਹਾਈ ‘ਚੋ ਜਾਨ ਬਚਾ ਕੇ ਆਪਣੇ ਘਰ ਆਇਆ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਦੇ ਘਰ ਉੱਪਰ ਇੱਟਾਂ-ਪੱਥਰਾਂ ਨਾਲ ਹਮਲਾ ਕਰਦਿੱਤਾ। ਇਸ ਹਮਲੇ ਵਿੱਚ ਉਹ ਤੇ ਉਸ ਦੀ ਨਨਾਣ ਦਾ ਲੜਕਾ ਹਰਨੇਕ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲੇ ਦੀ ਸਾਰੀ ਘਟਨਾ ਘਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਰੀਬ ਇੱਕ ਦਰਜਨ ਵਿਅਕਤੀ ਘਰ 'ਤੇ ਹਮਲਾ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਡੇਰਾਬੱਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਸੀਟੀਵੀ ਕੈਮਰੇ ਤਸਵੀਰਾਂ ਖੰਗਾਲੀਆਂ ਜਾ ਰਹੀਆਂ ਹਨ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।