ਮਹਿਲ ਕਲਾਂ ਵਿਖੇ ਫੁੱਟਬਾਲ ਅਤੇ ਕਬੱਡੀ ਮੁਕਾਬਲੇ ਕਰਵਾਏ ਗਏ

ਕਬੱਡੀ ਓਪਨ ਵਿੱਚ ਕਲਸੀਆ ਪਹਿਲੇ ਅਤੇ ਮਹਿਲ ਕਲਾਂ ਰਿਹਾ ਦੂਜੇ ਸਥਾਨ ਤੇ
ਮਹਿਲ ਕਲਾਂ, 2 ਜਨਵਰੀ (ਗੁਰਸੇਵਕ ਸਹੋਤਾ) :
ਸਥਾਨਕ ਕਸਬਾ ਮਹਿਲ ਕਲਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ ਵੱਲੋਂ ਐਨਆਰਆਈ ਭਰਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਗਰਾਊਂਡ ਵਿੱਚ ਕਬੱਡੀ ਅਤੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਬਾਬਾ ਸੇਰ ਸਿੰਘ ਖਾਲਸਾ ਵੱਲੋਂ ਅਰਦਾਸ ਕੀਤੀ ਗਈ ਅਤੇ ਟੂਰਨਾਮੈਂਟ ਦਾ ਉਦਘਾਟਨ ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ ਅਤੇ ਐਸਐਚਓ  ਕਮਲਜੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਰਜਿੰਦਰ ਕੁਮਾਰ ਸਿੰਗਲਾ,ਵਾਈਸ ਚੇਅਰਮੈਨ ਚਰਨਜੀਤ ਸ਼ਰਮਾ ਬੱਬੂ, ਕਨਵੀਨਰ ਵਰਿੰਦਰ ਕੁਮਾਰ ਪੱਪੂ,ਪਰਮਜੀਤ ਸਿੱਧੂ ਕੈਨੇਡਾ, ਸੰਟੀ ਅਸਟ੍ਰੇਲੀਆ,ਉਪ ਪ੍ਰਧਾਨ ਜਗਦੀਪ ਸਿੰਘ,ਮਨਦੀਪ ਸਿੰਘ ਧਾਲੀਵਾਲ, ਸਕੱਤਰ ਜਗਰੂਪ ਸਿੰਘ ਜੂਪਾ, ਸਹਾਇਕ ਸਕੱਤਰ ਬਲਜਿੰਦਰ ਪ੍ਰਭੂ ਪ੍ਰੈਸ ਸਕੱਤਰ ਹਰਪਾਲ ਪਾਲਾ, ਖ਼ਜ਼ਾਨਚੀ ਗੁਰਦੀਪ ਸਿੰਘ, ਸਹਾਇਕ ਖ਼ਜਾਨਚੀ ਬਲਵੰਤ ਸਿੰਘ, ਸੁਖਦੀਪ ਸਿੰਘ ਸੀਪਾ, ਅਮਰੀਕ ਸਿੰਘ ਮੀਕਾ,ਜਗਰਾਜ ਭੱਠਲ, ਟੋਨੀ ਈਨਾ,ਦੀਪਾ ਈਨਾ, ਨਰਿੰਦਰ ਸੋਮਾ, ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਨੈਸ਼ਨਲ ਕਬੱਡੀ ਅੰਡਰ 17 ਸਕੂਲੀ ਟੀਮਾਂ ਦੱਧਾਹੂਰ ਫਸਟ ਅਤੇ ਮੂੰਮ ਸੈਕਿੰਡ, ਟਰਾਲੀ ਬੈਕ ਮੁਕਾਬਲੇ ਵਿੱਚ ਕਮਲ ਧਾਲੀਵਾਲ  ਮਹਿਲ ਕਲਾਂ ਫਸਟ,ਹਰਵਿੰਦਰ ਪੰਜਗਰਾਈਆਂ ਸੈਕਿੰਡ,ਬਾਲੀਵਾਲ ਸ਼ੂਟਿੰਗ ਵਿੱਚ ਰਾਏਸਰ ਫਸਟ ਅਤੇ ਰਾਏਕੋਟ ਸੈਕਿੰਡ, ਫੁੱਟਬਾਲ ਅੰਡਰ 17 ਵਿੱਚ ਫਸਟ ਠੀਕਰੀਵਾਲਾ ਅਤੇ ਸੈਕਿੰਡ ਕਾਲੇਕੇ, ਕਬੱਡੀ 62 ਕਿੱਲੋ ਵਿੱਚ ਕੋਕਰੀ ਕਲਾਂ (ਹਰਿਆਣਾ) ਫਸਟ ਅਤੇ ਧਮਤਾਨ ਸਾਹਿਬ (ਹਰਿਆਣਾ), ਫੁੱਟਬਾਲ ਓਪਨ ਵਿੱਚ ਨੰਗਲ ਫਸਟ ਅਤੇ ਮਲੇਰਕੋਟਲਾ ਸੈਕਿੰਡ,ਕਬੱਡੀ ਓਪਨ ਕਲਸੀਆਂ ਫਸਟ ਅਤੇ ਮਹਿਲ ਕਲਾਂ ਸੈਕਿੰਡ ਰਿਹਾ। ਇਸ ਮੌਕੇ ਅਸ਼ੋਕ ਕੁਮਾਰ ਖ਼ਿਆਲੀ ਨੂੰ ਕਬੱਡੀ ਓਪਨ ਦੇ ਮੁਕਾਬਲੇ  ਸਮਰਪਿਤ ਕੀਤੇ।ਕਲੱਬ ਦੇ ਮੁੱਖ ਸਲਾਹਕਾਰ ਰਵਿੰਦਰ ਰਵੀ ਦੇ ਲਾਡਲੇ ਪੁੱਤਰ ਜਗਦੀਪ ਸੋਢਾ ਨੂੰ ਫੁੱਟਬਾਲ ਓਪਨ ਦਾ ਫਾਈਨਲ ਮੁਕਾਬਲਾ ਸਮਰਪਿਤ ਕੀਤਾ। ਇਸ ਮੌਕੇ ਕਲੱਬ ਆਗੂਆਂ ਵੱਲੋਂ ਸਹਿਯੋਗ ਕਰਨ ਵਾਲੇ ਸੱਜਣਾ ਦਾ ਧੰਨਵਾਦ ਕੀਤਾ।