ਲੋਕ ਗਾਇਕ ਜਗਦੇਵ ਖਾਨ ਦਾ ਸਿੰਗਲ ਟਰੈਕ ‘ਤੇਰਾ ਕਿਹੜਾ ਮੁੱਲ ਲਗਦਾ’ਹੋਇਆ ਰਿਲੀਜ਼

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਭਤੀਜਾ ਲੋਕ ਗਾਇਕ ਜਗਦੇਵ ਖਾਨ ਦਾ ਸਿੰਗਲ ਟਰੈਕ ‘ਤੇਰਾ ਕਿਹੜਾ ਮੁੱਲ ਲਗਦਾ’ਅੱਜ ਗਾਇਕ ਪ੍ਰੀਤਮ ਬਰਾੜ,ਗਾਇਕ ਯੁਧਵੀਰ ਮਾਣਕ ਅਤੇ ਗਾਇਕ ਪ੍ਰਗਟ ਖਾਨ ਨੇ ਰਿਲੀਜ਼ ਕੀਤਾ।ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆ ਲੋਕ ਗਾਇਕ ਜਗਦੇਵ ਖਾਨ ਨੇ ਦੱਸਿਆ ਕਿ ਇਸ ਗੀਤ ਨੂੰ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲਿਆ ਨੇ,ਸੰਗੀਤ ਅਤੇ ਵੀਡੀਓ ਸੋਨੀ ਸਹੋਲ ਵੱਲੋ ਖੂਬਸੂਰਤ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਗੀਤ ਨੂੰ ਜੀਆ ਪ੍ਰੋਡਕਸ਼ਨ ਕੰਪਨੀ ਵੱਲੋ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਇਹ ਗੀਤ ਅੱਜ ਤੋ ਲਗਭਗ 40 ਸਾਲ ਪਹਿਲਾ ਮੇਰੇ ਚਾਚਾ ਜੀ ਕੁਲਦੀਪ ਮਾਣਕ ਨੇ ਰਿਕਾਡਿੰਗ ਕਰਵਾਇਆ ਸੀ ਅਤੇ ਅੱਜ ਨਵੇਂ ਮਿਊਜਿਕ ਅਤੇ ਵੱਖਰੀ ਤਰੀਕੇ ਨਾਲ ਮੇਰੀ ਅਵਾਜ ਵਿਚ ਰਿਕਾਡਿੰਗ ਕਰਵਾਇਆ ਗਿਆ ਹੈ।ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ,ਇਸ ਗੀਤ ਨੂੰ ਮਾਂ ਵਰਗਾ ਪਿਆਰ ਦੇਣਗੇ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਇਹ ਗੀਤ ਵੱਖ-ਵੱਖ ਟੀਵੀ ਚੈਨਲਾ ਅਤੇ ਸੋਸਲ ਮੀਡੀਆ ਤੇ ਦੇਖਿਆ ਜਾਵੇਗਾ।ਇਸ ਮੌਕੇ ਫਿਲਮੀ ਪਲੇਅ ਬੈਕ ਸਿੰਗਰ ਬੂਟਾ ਮੁਹੰਮਦ,ਗਾਇਕ ਯੁਧਵੀਰ ਮਾਣਕ,ਬੀਬੀ ਸਰਬਜੀਤ ਕੌਰ ਮਾਣਕ, ਗਾਇਕ ਪ੍ਰੀਤਮ ਬਰਾੜ,ਗਾਇਕ ਪ੍ਰਗਟ ਖਾਨ,ਗਾਇਕ ਹੈਰੀ ਮਾਣਕ,ਗਾਇਕ ਮੋਨੂੰ ਮਾਣੂੰਕੇ,ਗਾਇਕ ਮਿੰਟੂ ਧਾਲੀਵਾਲ,ਗਾਇਕ ਮਾਣਕ ਸੁਰਜੀਤ, ਗੀਤਕਾਰ ਛਿੰਦਾ ਕਾਲੇ ਸੰਘੇਵਾਲਾ,ਪੱਤਰਕਾਰ ਕੌਸ਼ਲ ਮੱਲ੍ਹਾ,ਲੇਖਕ ਸੰਧੇ ਸੁਖਬੀਰ,ਬਿੰਦਰ ਭਦੌੜ, ਮੋਹਣ ਲਾਲ,ਜੋਬਨ ਮਾਣਕ,ਦਮਨ ਮਾਣਕ, ਰੁਕੇਸ ਕੁਮਾਰ ਨੇ ਨਵੇਂ ਗੀਤ ਦੀਆ ਮੁਬਾਰਕਾ ਦਿੱਤੀਆ।