ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਸਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਪਹਿਲੀ  ਰਿਹਰਸਲ

ਸ਼੍ਰੀ ਮੁਕਤਸਰ ਸਾਹਿਬ 9 ਅਗਸਤ 2024 : ਸੁਤੰਤਰਤਾ ਦਿਵਸ ਸਮਾਗਮ  15 ਅਗਸਤ 2024 ਮਨਾਉਣ ਲਈ ਸ੍ਰੀ ਜਸਪਾਲ ਮੋਂਗਾ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੇ ਦਿਸ਼ਾ ਨਿਰਦੇਸ਼ਾ ਤੇ  ਸ੍ਰੀ ਕਪਿਲ ਸ਼ਰਮਾ ਉਪ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਪਹਿਲੀ ਸਭਿਆਚਾਰਕ ਰਿਹਰਸਲ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਆਯੋਜਿਤ ਕੀਤੀ ਗਈ। ਇਸ ਸਭਿਆਚਾਰਕ ਰਿਹਰਸਲ ਵਿੱਚ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ ਕਲਾ, ਦਸ਼ਮੇਸ਼ ਗਰਲਜ ਪਬਲਿਕ ਸਕੂਲ ਬਾਦਲ, ਨਿਸ਼ਾਨ ਅਕੈਡਮੀ ਔਲਖ,  ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ,  ਜੋਸੀ ਕਾਨਵੈਂਟ ਸਕੂਲ ਰੁਪਾਣਾ, ਡੀ.ਏ.ਵੀ. ਪਬਲਿਕ ਸਕੂਲ, ਦੇਸ ਭਗਤ ਗਲੋਬਲ ਸਕੂਲ,ਗਲੀਡੀਓਸ ਸਕੂਲ, ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦੇ ਸਕੂਲੀ ਬੱਚਿਆਂ ਨੇ ਭਾਗ ਲਿਆ। ਸਭਿਆਚਾਰਕ ਰਿਹਰਸਲ ਦਾ ਜਾਇਜਾ ਲੈਂਦਿਆਂ ਉਪ ਸਿੱਖਿਆ ਅਫਸਰ  ਨੇ ਸਬੰਧਿਤ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਸੁਤੰਤਰਤਾ ਦਿਵਸ ਸਮਾਗਮ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਸਖਤ ਮੇਹਨਤ ਕੀਤੀ ਜਾਵੇ। ਉਹਨਾਂ ਦੱਸਿਆ ਕਿ ਸੁਤੰਤਰਤਾ ਦਿਵਸ ਸਮਾਗਮ ਦੀ ਫਾਈਨਲ ਰਿਹਰਸਲ 13 ਅਗਸਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। ਉਹਨਾਂ ਸਬੰਧਿਤ ਸਕੂਲ ਪ੍ਰਬੰਧਕ ਨੂੰ ਕਿਹਾ ਕਿ ਫਾਈਨਲ ਰਿਹਰਸਲ ਵਾਲੀ ਥਾਂ ਤੇ ਸਮੇਂ ਸਿਰ ਸਕੂਲੀ ਬੱਚੇ ਲੈ ਕੇ ਪਹੁੰਚਣ ਤਾਂ ਜੋ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਤੇ ਸ੍ਰੀ ਰਾਜ ਕੁਮਾਰ ਮੋਂਗਾ, ਤੇਜਿੰਦਰ ਸਿੰਘ ਅਤੇ ਪ੍ਰਵੀਨ ਸ਼ਰਮਾ ਤੋਂ ਇਲਾਵਾ ਸਕੂਲੀ ਬੱਚੇ ਅਤੇ ਸਬੰਧਿਤ ਸਕੂਲਾਂ ਦੇ ਪ੍ਰਬੰਧਕ ਵੀ ਮੌਜੂਦ ਸਨ।