ਸੰਗਰੂਰ ਬਸ ਸਟੈਂਡ 'ਚ ਐਕਸਿਸ ਬੈਂਕ ਦੇ ਏਟੀਐਮ ‘ਚ ਲੱਗੀ ਅੱਗ

ਸੰਗਰੂਰ, 6 ਜੂਨ : ਸੰਗਰੂਰ ਬਸ ਸਟੈਂਡ 'ਚ ਲੱਗੇ ਐਕਸਿਸ ਬੈਂਕ ਦੇ ਏਟੀਐਮ ਅਚਾਨਕ ਅੱਜ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਭੱਜਦੜ ਮੱਚਦੀ ਹੋਈ ਦਿਖਾਈ ਦਿੱਤੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸ ਸਟੈਂਡ ਸੰਗਰੂਰ ਚ ਲੋਕ ਇਧਰ ਤੋਂ ਉਧਰ ਜਾਣ ਦੇ ਲਈ ਰੁਕਦੇ ਨੇ ਪਰ ਉਥੇ ਹੀ ਤੁਹਾਨੂੰ ਦੱਸ ਦੇ ਕਿ ਬਸ ਸਟੈਂਡ ਸੰਗਰੂਰ ਦੇ ਉੱਤੇ ਕੋਈ ਵੀ ਅੱਗ ਬੁਝਾਊ ਯੰਤਰ ਦਿਖਾਈ ਨਾ ਨਹੀਂ ਦਿੱਤਾ ਤੇ ਨਾ ਹੀ ਏਟੀਐਮ ਦੇ ਵਿੱਚ ਕੋਈ ਅੱਗ ਬੁਝਾਊ ਯੰਤਰ ਲੱਗਿਆ ਹੋਇਆ ਸੀ ਉਸਦੇ ਨਾਲ ਬੁੱਕ ਸਟੋਰ ਏਟੀਐਮ ਦੇ ਨਾਲ ਸੀ ਤੇ ਜਦੋਂ ਇਸਦਾ ਪਤਾ ਲੱਗੇ ਬੁੱਕ ਸਟੋਰ ਦੇ ਮਾਲਕ ਨੂੰ ਲੱਗਿਆ ਤਾਂ ਉਹਨਾਂ ਨੇ ਆਪਣੇ ਸਾਰੇ ਅਖਬਾਰ ਅਤੇ ਕਿਤਾਬਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਡਰ ਦਾ ਮਾਹੌਲ ਸੀ ਜਦੋਂ ਇਸ ਵਿਸ਼ੇ ਤੇ ਦੁਕਾਨਦਾਰਾਂ ਨਾਲ ਅਤੇ ਸਵਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਬੱਸ ਸਟੈਂਡ ਦੇ ਉੱਤੇ ਕੋਈ ਵੀ ਅੱਗ ਵਜਾਊ ਜੰਤਰ ਨਹੀਂ ਹੈ ਜਿਸ ਦੀ ਜਿੰਮੇਵਾਰ ਜ਼ਿਲਾ ਸੰਗਰੂਰ ਪ੍ਰਸ਼ਾਸਨ ਅਤੇ ਬੱਸ ਸਟੈਂਡ ਸੰਗਰੂਰ ਪ੍ਰਸ਼ਾਸਨ ਹੈ ਜੋ ਕਿ ਇੱਕ ਵੱਡੀ ਲਾਪਰਵਾਹੀ ਹੈ ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਸਦਾ ਕੌਣ ਜਿੰਮੇਵਾਰ ਸੀ ਅਤੇ ਜਦੋਂ ਇਸ ਵਿਸ਼ੇ ਉੱਤੇ ਉਥੇ ਮੌਜੂਦ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਬਾਲਟੀਆਂ ਦੇ ਨਾਲ ਅੱਗ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੇ ਫਾਇਰ ਨੂੰ ਫੋਨ ਕੀਤਾ ਤੇ ਕੁਝ ਮਿੰਟਾਂ ਬਾਅਦ ਉਹ ਆ ਗਏ ਆ ਤੇ ਅੱਗ ਬੁਝਾਉਣ ਦੇ ਵਿੱਚ ਲੱਗ ਗਏ ਪਰ ਉਦੋਂ ਤੱਕ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਗਿਆ ਸੀ।