ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 08 ਆਈਲੈਟਸ, ਇੰਮੀਗ੍ਰੇਸ਼ਨ ਕੰਸਲਟੈਂਸੀ, ਟਰੈਵਲ ਏਜੰਟਾਂ ਆਦਿ ਦੇ 12 ਪ੍ਰਬੰਧਕਾ ਖਿਲਾਫ ਐਫ.ਆਈ.ਆਰ ਦਰਜ

ਮਾਲੇਰਕੋਟਲਾ 12 ਜੁਲਾਈ : ਪੰਜਾਬ ਵਿੱਚ ਹਿਊਮਨ ਸਮਗਲਿੰਗ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਅਤੇ ਧੋਖੇਬਾਜ਼ੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਪ੍ਰਵਾਸੀ ਭਾਰਤੀ ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਪੈਂਦੇ ਟਰੈਵਲ ਏਜੰਟ,ਆਈਲੈਟਸ ਕੇਂਦਰਾਂ , ਵੀਜ਼ਾ ਸਲਾਹਕਾਰ, ਲਾਇਸੰਸੀਆਂ ਅਤੇ ਗੈਰ ਲਾਇੰਸਸ ਧਾਰਕਾਂ ਦੀ  ਪਿਛਲੇ ਦਿਨੀਂ ਚੈਕਿੰਗ ਕਰਵਾਈ ਗਈ ਸੀ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਰਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਮਾਲੇਰਕੋਟਲਾ ਵਿਖੇ ਪਾਏ ਗਏ ਅਣਅਧਿਕਾਰਤ  ਟਰੈਵਲ ਏਜੰਟ,ਆਈਲੈਟਸ ਕੇਂਦਰਾਂ ,ਵੀਜ਼ਾ ਸਲਾਹਕਾਰ, ਉਪਰ ਸਖ਼ਤ ਫੋਰੀ ਕਾਰਵਾਈ ਕਰਦਿਆਂ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵਲੋ ਅਜਿਹੇ 08 ਸੈਂਟਰਾਂ ਨਾਲ ਸਬੰਧ਼ਤ 12 ਵਿਅਕਤੀਆਂ ਖਿਲਾਫ ਅ/ਧ 420 ਆਈ.ਪੀ.ਸੀ.ਸੈਕਸ਼ਨ 13 ਦੀ ਪੰਜਾਬ ਪ੍ਰੀਵੈਂਸਨ ਆਫ ਹਿਊਮਨ ਸਮਗਲਿੰਗ ਐਕਟ,2012 (ਪੰਜਾਬ ਐਕਟ ਨੰ.2 ਆਫ਼ 2013) ਅਧੀਨ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਮੁਕੱਦਮਾਂ ਨੰਬਰ 97 ਦਰਜ ਕਰਕੇ ਫੋਰੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਨ੍ਹਾਂ ਲਾਇਸੈਸ ਤੋਂ ਕੰਮ ਕਰ ਰਹੇ ਵਿਅਕਤੀਆਂ ਖਿਲਾਫ ਨਿਯਮਾਂ ਅਧੀਨ ਕਾਰਵਾਈ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸਥਾਨਕ ਬੱਸ ਸਟੈਂਡ ਤੋਂ ਕਾਲਜ ਰੋਡ 'ਤੇ ਸਥਿਤ ਓਸੀਅਨ ਵਿਊ ਐਜੂਕੇਸਨ  ਦੇ ਇਰਫਾਨ ਮੁਹੰਮਦ, ਪੁਸਪਿੰਦਰ ਸਿੰਘ ਅਤੇ ਸੁਖਬੀਰ ਸਿੰਘ, ਬੀਕਾਨੇਰ ਮਿਸ਼ਠਾਨ ਦੇ ਸਾਹਮਣੇ ਬੈਟਰ  ਸਟੈੱਪ ਦੇ ਮਾਲਕ ਮੁਹੰਮਦ ਤੌਸ਼ੀਫ, ਬ੍ਰਿਟਿਸ਼ ਮਲੇਰਕੋਟਲਾ ਦੇ ਮਾਲਕ ਹਰਮਨਦੀਪ ਸਿੰਘ, ਵੀਜਾ ਵੋਕੇਸ਼ਨ ਦੇ ਮਾਲਕ ਉਮਾ ਸਚਦੇਵਾ ਅਤੇ ਨਵੀਨ ਪੁਰੀ , ਗੁਰੂ ਤੇਗ ਬਹਾਦਰ ਕਲੋਨੀ ਸਥਿਤ ਸੈਂਟਰ ਕੰਪੈਸ਼ਨ ਦੇ ਮਾਲਕ ਤਹਰੀਮ ਅਕਤਰ, ਏ-ਵਨ ਇੰਸਟੀਚਿਊਟ ਆਫ ਲੈਂਗੂਏਜ ਦੇ ਮਾਲਕ ਮੁਹੰਮਦ ਸੂਫਿਆਨ,ਇੰਗਲਿਸ਼  ਹੈਲਪਲਾਈਨ ਦੇ ਮਾਲਕ ਮਜ਼ੀਦ ਜ਼ੁਬੈਰੀ, ਰੋਇਲ ਕੈਨੇਡੀਅਨ ਦੇ ਮਾਲਕ ਮੁਹੰਮਦ ਦਿਲਸ਼ਾਦ ਤੇ ਮੁਹੰਮਦ ਪਰਵੇਜ਼ ਖਿਲਾਫ ਚੈਕਿੰਗ ਦੌਰਾਨ ਅਨੁਤਾਈਆਂ ਪਾਏ ਜਾਣ ਕਾਰਨ ਮੁਕੱਦਮਾ ਦਰਜ ਕਰਵਾਇਆ ਗਿਆ ।ਪੁਲਿਸ ਵੱਲੋਂ ਦਰਜ ਮਾਮਲੇ ਮੁਤਾਬਿਕ ਜਿਲ੍ਹਾ ਪ੍ਰਸਾਸ਼ਨ ਵੱਲੋਂ ਬਿਨਾਂ ਲਾਇਸੰਸ ਤੋਂ ਕੰਮ ਕਰ ਰਹੇ ਆਈਲੈਟਸ ਸੈਂਟਰਾਂ, ਇਮੀਗਰੇਸ਼ਨ  ਕੰਸਲਟਟੈਂਟਾਂ, ਟਰੈਵਲ ਏਜੰਟਾਂ ਵਿਰੁਧ ਕਾਰਵਾਈ ਕਰਦਿਆਂ 04 ਜੁਲਾਈ ਨੂੰ  ਸਬ ਡਿਵੀਜਨ ਮਲੇਰਕੋਟਲਾ ਅਧੀਨ ਪੈਂਦੇ ਅਜਿਹੇ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਲਾਇਸੰਸ ਧਾਰਕਾਂ /ਅਧਿਕਾਰਤ ਵਿਅਕਤੀਆਂ ਤੋਂ ਹੀ ਇਸ ਸਬੰਧੀ ਸਰਵਿਸਿਜ਼ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾ ਧੜੀ ਤੋਂ ਬੱਚਿਆ ਜਾ ਸਕੇ ।