ਇਸ਼ਮੀਤ ਅਕੈਡਮੀ 'ਚ ਅੰਗਹੀਣ ਵਿਦਿਆਰਥੀਆਂ ਨੂੰ ਵਿਖਾਈ ਕ੍ਰਿਕਟ ਵਿਸ਼ਵ ਕੱਪ 'ਤੇ ਆਧਾਰਤ ਫਿਲਮ '83'

ਲੁਧਿਆਣਾ, 06 ਫਰਵਰੀ (ਰਘਵੀਰ ਸਿੰਘ ਜੱਗਾ) : ਨੇਤਰਹੀਣਾਂ ਲਈ ਸਰਕਾਰੀ ਸੰਸਥਾ, ਜਮਾਲਪੁਰ, ਲੁਧਿਆਣਾ ਅਤੇ ਵੋਕੇਸਨਲ ਰੀਹੇਬਲੀਟੇਸ਼ਨ ਸੈਂਟਰ ਫਾਰ ਬਲਾਈਂਡ, ਹੇਬੋਵਾਲ, ਲੁਧਿਆਣਾ ਦੇ ਨੇਤਰਹੀਣ ਅਤੇ ਅੰਗਹੀਣ ਵਿਦਿਆਰਥੀਆਂ ਨੂੰ ਹਰ ਪ੍ਰਸਿਥਿਤੀ ਵਿੱਚ ਆਪਣੇ ਮਨੋਬਲ ਨੂੰ ਪ੍ਰਬਲ ਰੱਖਣ ਲਈ ਉਤਸ਼ਾਹਿਤ ਕਰਨ ਦੇ ਉਪਰਾਲੇ ਵਜੋਂ ਇਸ਼ਮੀਤ ਅਕਾਦਮੀ, ਲੁਧਿਆਣਾ ਵਿਖੇ ਸਾਬਕਾ ਕ੍ਰਿਕੇਟਰ ਸ੍ਰੀ ਕਪਿਲ ਦੇਵ ਅਤੇ ਵਰਲਡ ਕਪ 1983 ਤੇ ਅਧਾਰਤ ਫਿਲਮ 83 ਦਿਖਾਈ ਗਈ। ਨੇਤਰਹੀਣ ਵਿਦਿਆਰਥੀਆਂ ਦੀ ਨੇਤਰਹੀਣਤਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਲਈ ਇਸ ਫਿਲਮ ਨੂੰ ਵਿਸ਼ੇਸ ਤੋਰ 'ਤੇ ਆਡਿਓ ਡਿਸਕ੍ਰਿਪਟ ਕਰਕੇ ਦਿਖਾਇਆ ਗਿਆ ਤਾਂ ਜੋ ਕੋਈ ਵੀ ਨੇਤਰਹੀਣ ਵਿਦਿਆਰਥੀ ਫਿਲਮ ਨੂੰ ਸਮਝਣ ਤੋਂ ਵਾਂਝਾ ਨਾ ਰਹਿ ਸਕੇ। ਉਕਤ ਮੌਕੇ ਦੌਰਾਨ ਵਿਦਿਆਰਥੀਆਂ ਵਲੋਂ ਫਿਲਮ ਪ੍ਰਤੀ ਉਤਸਾਹ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਗਿਆ ਕਿ ਇਹ ਫਿਲਮ ਉਨ੍ਹਾਂ ਦੇ ਜੀਵਨ ਲਈ ਪ੍ਰੇਰਨਾ ਅਤੇ ਸਿੱਖਿਆ-ਦਾਇਕ ਫਿਲਮ ਹੈ, ਜਿਸ ਤੋਂ ਦ੍ਰਿੜਨਿਸ਼ਚੇ ਅਤੇ ਵਿਸ਼ਵਾਸ ਦਾ ਜਜ਼ਬਾ ਮਿਲਦਾ ਹੈ, ਜਿਸ ਨੂੰ ਉਹ ਆਪਣੇ ਜੀਵਨ ਵਿੱਚ ਪੂਰਨ ਤੌਰ 'ਤੇ ਅਪਣਾਉਣਗੇ। ਉਨ੍ਹਾਂ ਦੱਸਿਆ ਕਿ ਨੇਤਰਹੀਣ ਹੋਣ ਦੇ ਬਾਵਜੂਦ ਉਹ ਇਸ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਣਾ ਚਾਹੁੰਦੇ ਹਨ ਅਤੇ ਕਪਿਲ ਦੇਵ ਵਾਂਗ ਹੀ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਨ। ਫਿਲਮ ਦੌਰਾਨ ਸਟਾਫ ਅਤੇ ਬੱਚਿਆਂ ਲਈ ਰੀਫਰੇਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਸਾਰੇ ਮੌਜੂਦ ਮੈਂਬਰਾਂ ਵਲੋਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ, ਸ਼੍ਰੀਮਤੀ ਮਾਧਵੀ ਕਟਾਰੀਆ, ਜਿਨ੍ਹਾਂ ਦੀ ਨੇਕ ਰਹਿਨੁਮਾਈ ਹੇਠ ਨੇਤਰਹੀਣ ਵਿਦਿਆਰਥੀਆਂ ਨੂੰ ਇਹ ਪ੍ਰੇਰਨਾ ਦਾਇਕ ਫਿਲਮ ਦਿਖਾਈ ਗਈ ਅਤੇ ਜਿਲ੍ਹਾ ਸਮਾਜਿਕ ਸੁੱਰਖਿਆ ਅਫਸਰ, ਲੁਧਿਆਣਾ ਸ਼੍ਰੀਮਤੀ ਇੰਦਰਪ੍ਰੂਤ ਕੌਰ ਜਿਨ੍ਹਾਂ ਰਾਹੀਂ ਇਸ਼ਮੀਤ ਅਕਾਦਮੀ, ਲੁਧਿਆਣਾ ਵਿਖੇ ਇਹ ਨੇਕ ਉਪਰਾਲਾ ਕੀਤਾ ਗਿਆ ਲਈ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਫਿਲਮ 83 ਹਰ ਵਰਗ ਦੇ ਲੋਕਾਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ ਅਤੇ ਹਰ ਕਿਸੇ ਨੁੰ ਇਸ ਤੋਂ ਪ੍ਰਭਾਵਿਤ ਹੋਕੇ ਹਾਰ ਤੋਂ ਬਾਅਦ ਵੀ ਮੁੜ ਲੜਣ ਲਈ ਜਜ਼ਬਾ ਮਿਲਦਾ ਹੈ। ਇਸ ਮੌਕੇ ਨੇਤਰਹੀਣਾਂ ਲਈ ਸਰਕਾਰੀ ਸਕੂਲ, ਜਮਾਲਪੁਰ, ਲੁਧਿਆਣਾ ਤੋਂ ਮੈਡਮ ਪਰਮਜੀਤ ਕੌਰ, ਪ੍ਰਿੰਸੀਪਲ, ਸ਼੍ਰੀਮਤੀ ਸੰਗੀਤਾ ਕਪੂਰ, ਮਿਸਟ੍ਰੈਸ, ਸ੍ਰੀ ਬਲਵੀਰ ਸਿੰਘ, ਕਲਰਕ, ਮਿਸ ਦਵਿੰਦਰ ਕੌਰ, ਵੋਲੰਟੀਅਰ ਟੀਚਰ ਅਤੇ ਲੜਕੇ ਲੜਕੀਆਂ ਦੇ ਅਟੈਡੈਂਟ ਆਦਿ, ਟੀ.ਸੀ.ਟੀ.ਵੀ.ਐਚ., ਜਮਾਲਪੁਰ, ਲੁਧਿਆਣਾ ਤੋਂ ਸ਼੍ਰੀਮਤੀ ਕਵਿਤਾ ਨੇਗੀ, ਲੈਕਚਰਾਰ ਅਤੇ ਸ਼੍ਰੀਮਤੀ ਏਬਨ, ਲੇਕਚਰਾਰ ਅਤੇ ਟੀਚਰ ਟ੍ਰੈਨਿੰਗ ਦੀਆ 12 ਵਿਦਿਆਰਥਣਾਂ, ਨੇਸ਼ਨਲ ਅੇਸੋਸੀਏਸ਼ਨ ਫਾਰ ਬਲਾਈਂਡ ਤੋਂ ਸ਼੍ਰੀ ਵਿਕਰਮ, ਕੰਪਿਊਟਰ ਇੰਸਟਰਕਟਰ ਅਤੇ ਵੀ.ਆਰ.ਟੀ.ਸੀ., ਹੈਬੋਵਾਲ, ਲੁਧਿਆਣਾ ਤੋਂ ਉਨ੍ਹਾਂ ਦੇ ਮੋਬੀਲੀਟੀ ਇੰਸਟਰਕਟਰ ਸ਼੍ਰੀ ਅਜੇ, ਸ਼੍ਰੀਮਤੀ ਮੀਨਾਕਸ਼ੀ, ਟੀਚਰ, ਸ਼੍ਰੀਮਤੀ ਅੰਕੀਤਾ, ਟੀਚਰ, ਸ਼੍ਰੀਮਤੀ ਲੀਨਾ ਅਤੇ ਹੋਰ ਮੌਜੂਦ ਰਹੇ।