ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਤੀਕ ਦੁਸਿਹਰੇ ਦਾ ਤਿਉਹਾਰ ਮਨਾਇਆ ਗਿਆ

ਰਾਮਪੁਰਾ ਫੂਲ ( ਅਮਨਦੀਪ ਸਿੰਘ ਗਿਰ) ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਤੀਕ ਦੁਸਿਹਰੇ ਦਾ ਤਿਉਹਾਰ ਅੱਜ ਪ੍ਰਾਚੀਨ ਹਨੂੰਮਾਨ ਮੰਦਿਰ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਮੰਦਿਰ ਦੀ ਸੰਚਾਲਕ ਸੰਸਥਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵੱਲੋੋਂ ਭਗਵਾਨ ਸ੍ਰੀ ਰਾਮ ਲਛਮਣ,ਸੀਤਾ ਮਾਤਾ ਅਤੇ ਹਨੂੰਮਾਨ ਜੀ ਦੇ ਸਵਰੂਪ ਬਣਾ ਕੇ ਨਗਰ ਫੇਰੀ ਕੀਤੀ ਗਈ, ਫੇਰੀ ਦੌਰਾਨ ਸ੍ਰੀ ਨਵ ਸਕਤੀ ਦੁਰਗਾ ਭਜਨ ਮੰਡਲੀ ਦੇ ਸੇਵਾਦਾਰਾਂ ਨੇ ਪ੍ਭੂ ਦਾ ਗੁਣਗਾਣ ਕੀਤਾ। ਦੁਸਹਿਰਾ ਗਰਾਊਂਡ ਵਿਖੇ ਰਿੰਕੂ ਕੌਸ਼ਿਕ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ।     ਪ੍ਧਾਨ ਸੋਮ ਸ਼ਰਮਾ ਨੇ ਬਦੀ ਤੇ ਨੇਕੀ ਦੀ ਜਿੱਤ ਦੇ ਤਿਉਹਾਰ ਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ     ਲੰਕਾਪਤੀ ਰਾਵਣ ਦਾ 21 ਫੁੱਟ ਉੱਚਾ ਵਿਸਾਲ ਬੁੱਤ ਕਚਿਹਰੀ ਗਰਾਊਂਡ ਫੂਲ ਵਿੱਚ ਸਥਾਪਿਤ ਕੀਤਾ ਗਿਆ ਦੁਸਹਿਰਾ ਮੇਲੇ ਵਿੱਚ ਦੁਕਾਨਾਂ ਸਟਾਲਾਂ ਤੇ ਜੰਮ ਕੇ ਖਰੀਦਦਾਰੀ ਹੋਈ ਬਜਾਰਾਂ ਵਿੱਚ ਖੂਬ ਰੌਣਕਾਂ ਲੱਗੀਆਂ।ਮੰਦਿਰ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਕਮੇਟੀ ਵੱਲੋਂ ਲੋੜੀਦੇ ਪ੍ਬੰਧ ਕੀਤੇ ਗਏ। ਇਸ ਮੌਕੇ ਸਮੁੱਚੀ ਰਾਮ ਲੀਲਾ ਕਮੇਟੀ, ਮਹਾਂਦਵ ਕਾਵੜ ਸੰਘ, ਦੁਰਗਾ ਮੰਦਿਰ ਕਮੇਟੀ, ਸ਼ੋਮ ਪ੍ਕਾਸ, ਰਿੰਕੂ ਸ਼ਰਮਾਂ, ਅਮਨ ਬਾਵਾ,ਗੌਰਵ ਜੈਨ,ਲੱਕੀ ਸ਼ਰਮਾਂ,ਮੁਰਲੀ ਮਨੋਹਰ,ਹੁਕਮ ਚੰਦ,ਕਰਮਜੀਤ ਰੁਪਾਲ,ਵਰਿੰਦਰ ਗੋਲੂ,ਪਵਨ ਕੁਮਾਰ,ਬਲਜੀਤ ਮੱਢਾ,ਪੰਮਾਂ, ਹੈਪੀ ਕੇਬਲ, ਲੀਲਾ ਜਿੰਦਲ,ਅਸ਼ੋਕ ਕੁਮਾਰ,ਨਰਿੰਦਰ ਕੁਮਾਰ,ਦੀਪੂ ਸ਼ਰਮਾਂ,ਕਰਮਜੀਤ ਸ਼ੈਂਟੀ,ਪੂਰਨ ਪੰਡਿਤ,ਮਲਕੀਤ ਬੂਟਾ ਆਦਿ ਹਾਜ਼ਰ ਸਨ।