ਫਾਜ਼ਿਲਕਾ ਵਾਸੀ ਸੀ.ਐਮ. ਦੀ ਯੋਗਸ਼ਾਲਾ ਅਧੀਨ ਲੱਗ ਰਹੀਆਂ ਯੋਗਾ ਕਲਾਸਾਂ ਦਾ ਜ਼ਰੂਰ ਲੈਣ ਲਾਭ : ਡਿਪਟੀ ਕਮਿਸ਼ਨਰ

ਫਾਜ਼ਿਲਕਾ 20 ਜਨਵਰੀ : ਲੋਕਾਂ ਨੂੰ ਸਿਹਤਮੰਦ ਰੱਖਣ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦੇ ਪ੍ਰੋਜੈਕਟ ਅਧੀਨ ਫਾਜ਼ਿਲਕਾ ਸ਼ਹਿਰ ਵਿੱਚ ਰੋਜ਼ਾਨਾ ਸਵੇਰੇ ਸ਼ਾਮ 55 ਥਾਵਾਂ ਤੇ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਦਾ ਫਾਜ਼ਿਲਕਾ ਵਾਸੀ ਜ਼ਰੂਰ ਲਾਭ ਉਠਾਉਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ.ਸੇਨੂ ਦੁੱਗਲ ਆਈ.ਏ.ਐੱਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੀ ਭਜ-ਦੋੜ ਦੀ ਜਿੰਦਗੀ ਵਿਚ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਜਾਂ ਯੋਗ ਅਭਿਆਸ ਕਰਨ ਦੀ ਸਮੇਂ ਦੀ ਮੁੱਖ ਲੋੜ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਜਾਂ ਯੋਗ ਕਰਨ ਨਾਲ ਸ਼ਰੀਰ ਫੁਰਤੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਵੇਰੇ-ਸਵੇਰੇ ਜਲਦੀ ਉਠ ਕੇ ਯੋਗਾ ਕਰਨ ਨਾਲ ਜਿਥੇ ਸਾਰਾ ਦਿਨ ਸ਼ਰੀਰ ਅੰਦਰ ਐਨਰਜੀ ਰਹਿੰਦੀ ਹੈ ਉਥੇ ਸਾਡੀ ਯਾਦ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਵਿੱਚ ਅਰੋੜਵੰਸ ਪਾਰਕ, ਬੀਕਾਨੇਰ ਰੋਡ, ਬਾਰਡਰ ਰੋਡ, ਬ੍ਰਹਮ ਕੁਮਾਰੀ ਆਸ਼ਰਮ, ਸਿਵਲ ਹਸਪਤਾਲ, ਡੀਸੀ ਦਫਤਰ, ਡੀਸੀ ਰੈਜੀਡੈਂਸ, ਦਿਵਿਆ ਜੋਤੀ ਪਾਰਕ, ਫਰੈਂਡਜ਼ ਕਲੋਨੀ, ਗਊਸ਼ਾਲਾ, ਸਰਕਾਰੀ ਸਕੂਲ ਲੜਕੇ, ਗਰੀਬ ਚੰਦ ਧਰਮਸ਼ਾਲਾ, ਹੌਲੀ ਹਾਰਟ ਸਕੂਲ, ਜੋਤੀ ਕਿੱਡ ਕੇਅਰ ਹੋਮ ਸਕੂਲ, ਮਾਧਵ ਨਗਰੀ, ਮਹਾਵੀਰ ਕਲੌਨੀ, ਮਹਾਵੀਰ ਪਾਰਕ, ਮਾਰਸ਼ਲ ਅਕੈਡਮੀ, ਐੱਮ.ਸੀ. ਕਲੌਨੀ, ਮੌਂਗਾ ਸਟਰੀਟ, ਐੱਮ. ਆਰ. ਐਨਕਲੇਵ, ਨਵੀਂ ਅਬਾਦੀ, ਪ੍ਰਤਾਪ ਬਾਗ ਪਾਰਕ, ਪੁਜਾਰੀ ਸਟਰੀਟ, ਰਾਧਾ ਸਵਾਮੀ ਕਲੌਨੀ, ਰਾਮ ਕੁਟੀਆ, ਰੈੱਡ ਕਰਾਸ ਲਾਇਬ੍ਰੇਰੀ, ਰੋਜ ਐਨਕਲੇਵ ਪਾਰਕ, ਰੋਇਲ ਸਿਟੀ ਪਾਰਕ 1, ਸੰਪੂਰਨਾ ਐਨਕਲੇਵ, ਸ਼ਕਤੀ ਨਗਰ, ਸਟੇਡੀਅਮ, ਸੁੰਦਰ ਆਸ਼ਰਮ, ਸੁੰਦਰ ਨਗਰ, ਤਖ਼ਤ ਮੰਦਿਰ, ਟੀਚਰ ਕਲੌਨੀ, ਵਿਜੇ ਕਲੌਨੀ ਅਤੇ ਬ੍ਰਿਧ ਆਸ਼ਰਮ ਆਦਿ ਥਾਵਾਂ ’ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਯੋਗ ਸੁਪਰਵਾਇਜਰ ਰਾਧੇ ਸਿਆਮ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਹਰੇਕ ਮਨੁੱਖ ਤਣਾਅ ਨਾਲ ਭਰਿਆ ਪਿਆ ਹੈ ਜੋ ਕਿ ਅਨੇਕਾਂ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਯੋਗ ਕਰਨ ਨਾਲ ਜਿੱਥੇ ਮਨੁੱਖ ਤਣਾਅ ਮੁਕਤ ਹੋਵੇਗਾ ਉੱਥੇ ਅਨੇਕਾਂ ਬਿਮਾਰੀਆਂ ਤੋਂ ਵੀ ਨਿਜ਼ਾਤ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸੀ ਐਮ ਦੀ ਯੋਗਸ਼ਾਲਾ ਪ੍ਰੋਗਰਾਮ ਨੂੰ ਫਾਜਿ਼ਲਕਾ ਦੇ ਲੋਕ ਭਰਵਾਂ ਹੁੰਘਾਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਸਬੰਧੀ ਹੋਰ ਜਾਣਕਾਰੀ ਲਈ 94175-30922 ਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਤਰਾਂ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 7669400500 ਤੇ ਮਿਸ ਕਾਲ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਤੰਦਰੁਸਤ ਰਹਿਣ।