ਆਤਮਾ ਸਕੀਮ ਤਹਿਤ ਆਧੁਨਿਕ ਖੇਤੀ ਵੱਲ ਵਧ ਰਹੇ ਨੇ ਕਿਸਾਨ: ਡਾ. ਜਗਦੀਸ਼ ਸਿੰਘ

  • - ਪਿੰਡ ਚੰਨਣਵਾਲ ਵਿਖੇ ਪ੍ਰੀਤਮ ਸਿੰਘ ਦੇ ਫਾਰਮ 'ਤੇ ਲੱਗਿਆ ਫੀਲਡ ਸਕੂਲ

ਮਹਿਲ ਕਲਾਂ,03 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਸਕੀਮ ਵਿੱਚ ਚੱਲ ਰਹੀ ਆਤਮਾ ਸਕੀਮ ਤਹਿਤ ਕਿਸਾਨਾਂ ਨੂੰ ਖੇਤੀ ਵਿਸਥਾਰ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਵੱਖ ਵੱਖ ਫਸਲਾਂ, ਸਬਜ਼ੀਆਂ, ਤੇਲ ਬੀਜ ਫਸਲਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਪਿੰਡ ਚੰਨਣਵਾਲ ਵਿਖੇ ਕਿਸਾਨ ਪ੍ਰੀਤਮ ਸਿੰਘ ਦੇ ਫਾਰਮ 'ਤੇ ਮਸ਼ਰੂਮ 'ਤੇ ਫਾਰਮ ਫੀਲਡ ਕਲਾਸ ਲਗਾਈ ਗਈ। ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਆਤਮਾ ਸਕੀਮ ਤਹਿਤ 50 ਬੈਗ ਦਿੱਤੇ ਗਏ ਸਨ, ਜਿਨ੍ਹਾਂ ਤੋਂ ਕਿਸਾਨ ਵਧੀਆ ਕਮਾਈ ਕਰ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਕਿਸਾਨ ਸਿਖਲਾਈ ਕੈਂਪ ਜਾਂ ਫਾਰਮ ਫੀਲਡ ਸਕੂਲ ਇੱਕ ਪ੍ਰਾਇਮਰੀ ਸਕੂਲ ਦੀ ਕਲਾਸ ਦੀ ਤਰ੍ਹਾਂ ਹੈ, ਜਿੱਥੇ ਕਿਸਾਨਾਂ ਨੂੰ ਖੇਤੀ ਦੀਆਂ ਤਕਨੀਕਾਂ ਸਬੰਧੀ ਮੁੱਢਲੀ ਸਿੱਖਿਆ ਦਿੱਤੀ, ਇਸ ਮੁੱਢਲੀ ਸਿੱਖਿਆ ਨੂੰ ਅੱਗੇ ਤੱਕ ਲੈ ਕੇ ਜਾਣਾ ਕਿਸਾਨ 'ਤੇ ਨਿਰਭਰ ਕਰਦਾ ਹੈ।ਡਾ. ਹਰਜੋਤ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਨੇ ਕਿਸਾਨਾਂ ਨੂੰ ਮਸ਼ਰੂਮ ਦੀ ਖੇਤੀ ਕਰਨ ਤੇ ਉਸ ਦੀ ਸਾਂਭ ਸੰਭਾਲ ਕਰਨ ਅਤੇ ਉਸਦਾ ਮੰਡੀਕਰਨ ਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਡਾ. ਜੈਸਮੀਨ ਸਿੰਘ ਸਿੱਧੂ ਨੇ ਖੇਤੀਬਾੜੀ ਵਿਭਾਗ ਵਿੱਚ ਉਪਲੱਬਧ ਖੇਤੀ ਇਨਪੁਟਸ ਬਾਰੇ ਜਾਣਕਾਰੀ ਦਿਤੀ।  ਸ੍ਰੀ ਸਨਵਿੰਦਰਪਾਲ  ਸਿੰਘ ਬੀ ਟੀ ਐਮ ਮਹਿਲਕਲਾਂ ਨੇ ਆਤਮਾ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਦਿਆ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਸਬੰਧੀ ਕੋਈ ਵੀ ਜਾਣਕਾਰੀ, ਕੋਈ ਟੇ੍ਨਿੰਗ ਚਾਹੀਦੀ ਹੋਵੇ ਉਹ ਖੇਤੀਬਾੜੀ ਵਿਭਾਗ ਵਿਖੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਦਾ ਡਾ. ਅਮਨਦੀਪ ਕੌਰ ਨੇ ਹਾੜ੍ਹੀ ਦੀਆਂ ਫਸਲਾਂ ਦੀ ਸਾਂਭ ਸੰਭਾਲ ਬਾਰੇ, ਡਾ. ਨਰਪਿੰਦਰ ਕੌਰ ਨੇ ਫਸਦਾਰ ਬੂਟਿਆਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ।ਇਸ ਸਮੇਂ ਡਾ. ਪਰਮਿੰਦਰ ਸਿੰਘ, ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਚਰਨਰਾਮ ਏ ਈ ਓ, ਸ੍ਰੀ ਹਰਪਾਲ ਸਿੰਘ ਏ ਐਸ ਆਈ, ਸ੍ਰੀ ਕੁਲਵੀਰ ਸਿੰਘ, ਸ੍ਰੀ ਜਸਵਿੰਦਰ ਸਿੰਘ, ਏ ਟੀ ਐਮ, ਕਿਸਾਨਾਂ ਵਿੱਚ ਬਲਦੇਵ ਸਿੰਘ, ਗੁਰਦੀਪ ਸਿੰਘ, ਰਣਵੀਤ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।