6 ਅਤੇ 9 ਅਕਤੂਬਰ 2023 ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਣਗੇ ਕਿਸਾਨ ਜਾਗਰੂਕਤਾ ਕੈਂਪ-ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ

  • ਕਿਸਾਨਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਹ ਲੈਣ ਦੀ ਅਪੀਲ

ਫਾਜ਼ਿਲਕਾ 5 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾ ਹੇਠ ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਲਗਾਤਾਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਲਾ ਨੂੰ ਪਰਾਲੀ ਦੇ ਪ੍ਰਬੰਧਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹਾ ਫਾਜ਼ਿਲਕਾ ਨੂੰ ਪ੍ਰਦੂਸ਼ਣ ਮੁਕਤ ਕੀਤਾ ਸਕੇ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਕੱਲ੍ਹ ਮਿਤੀ 6 ਅਕਤੂਬਰ 2023 ਦਿਨ ਸ਼ੁੱਕਰਵਾਰ ਨੂੰ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਗੱਟੀ ਹਾਸਲ, ਚੱਕ ਖੀਵਾ, ਚੱਕ ਭਾਂਬੜਾ, ਚੱਕ ਮੁਹੰਮਦੇ ਵਾਲਾ, ਚੱਕ ਸੁੱਕੜ, ਚੱਕ ਖਿਓ ਵਾਲਾ, ਅਲਿਆਣਾ, ਸ਼ਾਮਾ ਖਾਣਕਾ/ਬਾਘੇ ਵਾਲਾ, ਕੋਹਾੜਿਆ ਵਾਲਾ, ਡੱਬਵਾਲਾ ਕਲਾਂ, ਮੁਹੰਮ ਅਮੀਰਾ, ਮੁਹੰਮਦ ਪੀਰਾ, ਆਜਮਵਾਲਾ, ਖਿੱਪਾਂਵਾਲੀ, ਟਿਲਾਵਾਲੀ, ਸ਼ਤੀਰਵਾਲਾ, ਦੀਵਾਨ ਖੇੜਾ, ਆਲਮਗੜ੍ਹ, ਰਾਜਾਵਾਲੀ, ਦੁਤਾਰਾਵਾਲੀ, ਗੋਬਿੰਦਗੜ ਅਤੇ ਚੰਨਣਖੇੜਾ ਵਿਖੇ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਹੀ ਮਿਤੀ 9 ਅਕਤੂਬਰ 2023 ਦਿਨ ਸੋਮਵਾਰ ਨੂੰ ਪਿੰਡ ਕੀੜਿਆ ਵਾਲੀ, ਤਰੋਬੜੀ, ਚੱਕ ਰੁੰਮ ਵਾਲਾ, ਸਿੰਘਪੁਰਾ, ਸ਼ਜਰਾਨਾ, ਥੇਹ ਕਲੰਦਰ, ਸੈਦੋ ਕੇ ਉਤਾੜ, ਪਾਂਕਾ, ਕੈਰੀਆਂ/ਖਾਨਵਾਲਾ, ਆਲਮ ਸ਼ਾਹ, ਮੌਜ਼ਮ, ਮੁਰਾਦਵਾਲਾ ਦੱਲ ਸਿੰਘ, ਧਰਾਗਵਾਲਾ, ਕੰਧਵਾਲਾ ਅਮਰਕੋਟ, ਰੁਕਨਪੁਰਾ ਖੁਈਖੇੜਾ, ਬਹਾਵਲਵਾਸੀ ਅਤੇ ਕੇਰਾਖੇੜਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਨ੍ਹਾਂ ਕਿਸਾਨ ਜਾਗਰੂਕਤਾ ਕੈਂਪਾਂ ਦਾ ਵੱਧ ਤੋੱ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਡਾ. ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸੇ ਤਹਿਤ ਹੀ ਕਿਸਾਨਾਂ ਨੂੰ ਪਰਾਲੀ ਦੇ ਖੇਤਾਂ ਵਿੱਚ ਹੀ ਨਿਪਟਾਰੇ ਲਈ ਸਬਸਿਡੀ ਤੇ ਨਵੀਨਤਮ ਤਕਨੀਕਾਂ ਵਾਲੇ ਖੇਤੀਬਾੜੀ ਸੰਦ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਖੇਤਾਂ ਵਿੱਚ ਨਿਪਟਾਰੇ ਲਈ ਕਿਰਾਏ ਤੇ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ ਜਿਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 62839-31512 ਤੇ ਕਿਸਾਨ ਸੰਪਰਕ ਕਰ ਸਕਦੇ ਹਨ ਅਤੇ ਪਰਾਲੀ ਦੇ ਰੱਖ ਰਖਾਵ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਆਪਣੀ ਜਮੀਨ ਵਿੱਚ ਵਹਾ ਕੇ ਅਗਲੀ ਫਸਲ ਦੀ ਬਿਜਾਈ ਕਰਨ। ਅਜਿਹਾ ਕਰਨ ਨਾਲ ਜਿੱਥੇ ਕਿਸਾਨ ਦੀ ਜਮੀਨ ਦੀ ਹਾਲਤ ਸੁਧਰੇਗੀ ਉੱਥੇ ਹੀ ਅਗਲੀ ਫਸਲ ਦਾ ਝਾੜ ਵੀ ਵਧੇਗਾ।