ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਨੇ ਆਸਟ੍ਰੇਲੀਆ 'ਚ ਆਪਣੀ ਗੱਡੀ ਦਾ ਨੰਬਰ ਸਿੱਧੂ ਦੇ ਦੋ ਗੀਤਾਂ syl 295 ਲਿਆਂ

ਮਾਨਸਾ,  12 ਫਰਵਰੀ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਗਿਆਂ ਤਰਕੀਬਨ 9 ਮਹੀਨੇ ਦਾ ਸਮਾਂ ਬੀਤ ਗਿਆ ਹੈ, ਪਰ ਉਸ ਦੇ ਪ੍ਰਸ਼ੰਸ਼ਕਾਂ ‘ਤੇ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਸਿਰ ਚੜ ਬੋਲ ਰਹੇ ਰਹੇ ਹਨ, ਮਰਹੂਮ ਗਾਇਕ ਦੇ ਮਾਤਾ ਪਿਤਾ ਨੂੰ ਮਿਲਣ ਲਈ ਐਤਵਾਰ ਨੂੰ ਪ੍ਰਸ਼ੰਸ਼ਕ ਹਜ਼ਾਰਾਂ ਦੀ ਗਿਣਤੀ ‘ਚ ਮੂਸੇਵਾਲਾ ਦੇ ਪਿੰਡ ਮੂਸਾ ਪੁੱਜ ਦੇ ਹਨ। ਉਸੇ ਹੀ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ‘ਚ ਵੀ ਹਨ, ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਕਿਸੇ ਨਾਲ ਕਿਸੇ ਤਰੀਕੇ ਯਾਦ ਕਰਦੇ ਰਹਿੰਦੇ ਹਨ। ਅੱਜ ਆਸਟ੍ਰੇਲੀਆ ਤੋਂ ਇੱਕ ਨੌਜਵਾਨ ਆਇਆ ਜਿਸ ਨੇ ਸਿੱਧੂ ਦੇ ਦੋ ਗੀਤਾਂ ਦਾ syl 295 ਨੰਬਰ ਆਸਟ੍ਰੇਲੀਆ ਵਿੱਚ ਆਪਣੀ ਗੱਡੀ ਦਾ ਨੰਬਰ ਖਰੀਦਿਆ ਹੈ। ਨੌਜਵਾਨ ਦਾ ਮਰਹੂਮ ਸਿੱਧੂ ਮੂਸੇਵਾਲਾ ਲਈ ਪਿਆਰ ਦੇਖ ਕੇ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ। ਜਾਣਕਾਰੀ ਅਨੁਸਾਰ ਆਸਟ੍ਰੇਲੀਆ ਤੋਂ ਆਏ ਨੌਜਵਾਨ ਸਰਬਜੀਤ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਚਰਚਿਤ ਗੀਤਾਂ ਦਾ ਨੰਬਰ ਆਸਟ੍ਰੇਲੀਆ ਵਿੱਚ ਖਰੀਦਿਆ ਹੈ। ਨੌਜਵਾਨ ਨੇ SYL 295 ਨੰਬਰ 600 ਡਾਲਰ ਦਾ ਖਰੀਦਿਆ ਹੈ ਤੇ ਉਸ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦਾ ਫੈਨ ਹੈ। ਜਦੋਂ ਸਿੱਧੂ ਮੂਸੇਵਾਲਾ ਦਾ ਗੀਤ SYL ਰਿਲੀਜ਼ ਹੋਇਆ ਤਾਂ ਉਸ ਨੇ ਆਸਟ੍ਰੇਲੀਆ ਵਿੱਚ SYL 295 ਨੰਬਰ 600 ਡਾਲਰ ਦਾ ਖਰੀਦਿਆ ਤੇ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੱਧੂ ਨੂੰ ਇਹ ਨੰਬਰ ਦਿਖਾਇਆ।  ਇਹ ਨੰਬਰ ਪਲੇਟਾਂ ਨੂੰ ਦੇਖ ਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ।